ਪਟਿਆਲਾ, 23 ਦਸੰਬਰ: (ਗੁਰਪ੍ਰੀਤ ਸਿੰਘ): ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (RGNUL), ਪੰਜਾਬ ਵੱਲੋਂ 23 ਦਸੰਬਰ 2025 ਨੂੰ ਯੂਨੀਵਰਸਿਟੀ ਦੀ 7ਵੀਂ ਕਨਵੋਕੇਸ਼ਨ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਇਸ ਮੌਕੇ 2023, 2024 ਅਤੇ 2025 ਬੈਚਾਂ ਦੇ ਵੱਖ-ਵੱਖ ਪ੍ਰੋਗਰਾਮਾਂ ਨਾਲ ਸੰਬੰਧਤ ਕੁੱਲ 725 ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ’ਤੇ ਅਤੇ ਗੈਰਹਾਜ਼ਰੀ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸਦੇ ਨਾਲ ਹੀ 2 LL.D. ਅਤੇ 9 ਪੀਐਚ.ਡੀ. ਵਿਦਿਆਰਥੀਆਂ ਨੂੰ ਵੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।
