Homeਪਟਿਆਲਾ ਅਪਡੇਟ“ਪ੍ਰਸ਼ਾਸਨ ਗਾਉਂ ਕੀ ਓਰ” ਮੁਹਿੰਮ ਤਹਿਤ ਪਿੰਡ ਖੇੜੀ ਗੌੜੀਆਂ ਵਿੱਚ ਲੋਕ ਮਿਲਣੀ...

“ਪ੍ਰਸ਼ਾਸਨ ਗਾਉਂ ਕੀ ਓਰ” ਮੁਹਿੰਮ ਤਹਿਤ ਪਿੰਡ ਖੇੜੀ ਗੌੜੀਆਂ ਵਿੱਚ ਲੋਕ ਮਿਲਣੀ ਤੇ ਜਨ ਸੁਵਿਧਾ ਕੈਂਪ

ਸੁਸ਼ਾਸਨ ਹਫ਼ਤੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਪਹੁੰਚ ਯਕੀਨੀ

ਪਟਿਆਲਾ, 19 ਦਸੰਬਰ: (ਛਤਰਪਾਲ ਸਿੰਘ):  ਦੇਸ਼ ਵਿਆਪੀ ਮੁਹਿੰਮ ਪ੍ਰਸ਼ਾਸਨ ਗਾਉਂ ਕੀ ਓਰ” ਤਹਿਤ ਅਤੇ 19 ਤੋਂ 25 ਦਸੰਬਰ 2025 ਤੱਕ ਮਨਾਏ ਜਾ ਰਹੇ ਸੁਸ਼ਾਸਨ ਹਫ਼ਤੇ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਪਿੰਡ ਖੇੜੀ ਗੌੜੀਆਂ ਵਿੱਚ ਲੋਕ ਮਿਲਣੀ ਅਤੇ ਜਨ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮਕਸਦ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਨਾਗਰਿਕ-ਕੇਂਦ੍ਰਿਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਸੀ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲਗਾਏ ਗਏ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਜਨਤਕ ਸੇਵਾਵਾਂ ਦੀ ਘਰ-ਘਰ ਪਹੁੰਚ ਯਕੀਨੀ ਬਣਾਉਣ ਅਤੇ ਨਾਗਰਿਕਾਂ ਦੇ ਮੁੱਦਿਆਂ ਦਾ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਭਰੋਸੇ ਨੂੰ ਮਜ਼ਬੂਤ ਕਰਦੇ ਹਨ।

ਕੈਂਪ ਦੌਰਾਨ ਲਗਭਗ 37 ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਪਿੰਡ ਵਾਸੀਆਂ ਨੂੰ ਮੌਕੇ ’ਤੇ ਹੀ ਵੱਖ-ਵੱਖ ਸੇਵਾਵਾਂ, ਜਾਣਕਾਰੀ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਕਈ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ, ਜਦਕਿ ਬਾਕੀ ਮਾਮਲਿਆਂ ਨੂੰ ਸਬੰਧਤ ਵਿਭਾਗਾਂ ਕੋਲ ਕਾਰਵਾਈ ਲਈ ਭੇਜਿਆ ਗਿਆ।

ਇਸ ਮੌਕੇ ਬੀਡੀਪੀਓ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਕੈਂਪ ਦੌਰਾਨ ਪਿੰਡ ਵਾਸੀਆਂ ਦੀ ਸਰਗਰਮ ਭਾਗੀਦਾਰੀ ਨੇ ਸਾਬਤ ਕੀਤਾ ਹੈ ਕਿ ਇਹ ਮੁਹਿੰਮ ਪ੍ਰਸ਼ਾਸਨ ਨੂੰ ਪੇਂਡੂ ਭਾਈਚਾਰੇ ਦੇ ਨੇੜੇ ਲਿਆਉਣ, ਚੰਗੇ ਸ਼ਾਸਨ, ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਜਨ ਸੇਵਾ ਪ੍ਰਦਾਨ ਕਰਨ ਵਿੱਚ ਸਫਲ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments