Homeਪੰਜਾਬਪੰਜਾਬ ਵਿੱਚ ਮਹੀਨੇ ਦੇ ਆਖ਼ਰੀ ਦਿਨਾਂ ’ਚ ਤਿੰਨ ਲਗਾਤਾਰ ਸਰਕਾਰੀ ਛੁੱਟੀਆਂ

ਪੰਜਾਬ ਵਿੱਚ ਮਹੀਨੇ ਦੇ ਆਖ਼ਰੀ ਦਿਨਾਂ ’ਚ ਤਿੰਨ ਲਗਾਤਾਰ ਸਰਕਾਰੀ ਛੁੱਟੀਆਂ

ਬੱਚਿਆਂ ਤੇ ਕਰਮਚਾਰੀਆਂ ਲਈ ਖੁਸ਼ਖ਼ਬਰੀ

ਪੰਜਾਬ: ਪੰਜਾਬ ਵਿੱਚ ਬੱਚਿਆਂ, ਮਾਪਿਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਸੂਬੇ ਵਿੱਚ ਤਿੰਨ ਲਗਾਤਾਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 25, 26 ਅਤੇ 27 ਦਸੰਬਰ ਨੂੰ ਸਰਕਾਰੀ ਛੁੱਟੀਆਂ ਰਹਿਣਗੀਆਂ।

ਜਾਣਕਾਰੀ ਮੁਤਾਬਕ, 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ਸਰਕਾਰੀ ਛੁੱਟੀ ਰਹੇਗੀ, ਜਦਕਿ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਦੇ ਕਾਰਨ ਲਗਾਤਾਰ ਛੁੱਟੀਆਂ ਹੋਣਗੀਆਂ। ਹਾਲਾਂਕਿ, ਪੰਜਾਬ ਸਰਕਾਰ ਵੱਲੋਂ 26 ਦਸੰਬਰ ਨੂੰ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ, ਜਿਸ ਨਾਲ ਤਿੰਨ ਦਿਨਾਂ ਦਾ ਲੰਮਾ ਅਰਾਮ ਮਿਲੇਗਾ।

ਇਸ ਦਰਮਿਆਨ ਇਹ ਵੀ ਗੌਰਤਲਬ ਹੈ ਕਿ ਪੰਜਾਬ ਵਿੱਚ ਭਾਰੀ ਠੰਢ ਅਤੇ ਸੰਘਣੀ ਧੁੰਦ ਦਾ ਪ੍ਰਭਾਵ ਲਗਾਤਾਰ ਬਣਿਆ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸੂਬੇ ਦੇ ਸਾਰੇ ਸਕੂਲਾਂ ਲਈ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ਵਿੱਚ ਅੱਜ ਸੋਮਵਾਰ ਨੂੰ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ। ਲਗਾਤਾਰ ਛੁੱਟੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਕਾਰਨ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments