Home ਹਰਿਆਣਾ ਅੱਜ ਤੋਂ ਹਰਿਆਣਾ ਵਿੱਚ 23 ਜ਼ਿਲ੍ਹੇ, ਹਾਂਸੀ ਬਣਿਆ ਨਵਾਂ ਜ਼ਿਲ੍ਹਾ

ਅੱਜ ਤੋਂ ਹਰਿਆਣਾ ਵਿੱਚ 23 ਜ਼ਿਲ੍ਹੇ, ਹਾਂਸੀ ਬਣਿਆ ਨਵਾਂ ਜ਼ਿਲ੍ਹਾ

0

ਹਰਿਆਣਾ: 22 ਦਸੰਬਰ (ਛਤਰਪਾਲ ਸਿੰਘ) : ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਇਕ ਅਹਿਮ ਬਦਲਾਅ ਕਰਦਿਆਂ ਹਾਂਸੀ ਨੂੰ ਹਰਿਆਣਾ ਦਾ 23ਵਾਂ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਫੈਸਲਾ ਅੱਜ 22 ਦਸੰਬਰ ਤੋਂ ਲਾਗੂ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਪਿਛਲੇ ਹਫ਼ਤੇ ਹਾਂਸੀ ਵਿੱਚ ਹੋਈ ਇਕ ਵਿਕਾਸ ਰੈਲੀ ਦੌਰਾਨ ਹੀ ਇਸ ਨਵੇਂ ਜ਼ਿਲ੍ਹੇ ਦੀ ਘੋਸ਼ਣਾ ਕੀਤੀ ਸੀ। ਨਵੇਂ ਜ਼ਿਲ੍ਹੇ ਦੇ ਬਣਨ ਨਾਲ ਪ੍ਰਸ਼ਾਸਨਿਕ ਕੰਮਕਾਜ ਹੋਰ ਸੁਚਾਰੂ ਹੋਣ ਦੀ ਉਮੀਦ ਹੈ ਅਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਆਪਣੇ ਨੇੜੇ ਮਿਲਣਗੀਆਂ।

ਸਰਕਾਰ ਦੇ ਇਸ ਫੈਸਲੇ ਨਾਲ ਹਾਂਸੀ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ ਅਤੇ ਲੋਕਾਂ ਨੂੰ ਜ਼ਿਲ੍ਹਾ ਪੱਧਰ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ।

Exit mobile version