ਮੰਡੀ ਗੋਬਿੰਦਗੜ੍ਹ: 19 ਦਸੰਬਰ (ਜਗਪ੍ਰੀਤ ਮਹਾਜਨ) : “ਮਿਊਜ਼ਿਕ ਲਵਰਸ ਕਲੱਬ” ਮੰਡੀ ਗੋਬਿੰਦਗੜ੍ਹ ਵੱਲੋਂ ਜਿੰਮਖਾਨਾ ਕਲੱਬ ਵਿੱਚ ਇੱਕ ਯਾਦਗਾਰ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੂਰ-ਦੂਰੋਂ ਪਹੁੰਚੇ ਗਾਇਕਾਂ ਅਤੇ ਸੰਗੀਤ ਪ੍ਰੇਮੀਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਨੇ ਸੰਗੀਤ ਦੇ ਰੰਗਾਂ ਨਾਲ ਪੂਰੇ ਮਾਹੌਲ ਨੂੰ ਰੰਗ ਦਿੱਤਾ।

ਗਾਇਕ ਅਤੇ ਕਲੱਬ ਮੈਂਬਰ ਯਾਦਗਾਰੀ ਤਸਵੀਰ ਖਿੱਚਵਾਉਦੇ ਹੋਏ
ਸੰਗੀਤਮਈ ਸ਼ਾਮ ਦੌਰਾਨ ਵੱਖ-ਵੱਖ ਸ਼ੈਲੀਆਂ ਦੇ ਗੀਤ ਪੇਸ਼ ਕੀਤੇ ਗਏ। ਗਾਇਕਾਂ ਨੇ ਪੁਰਾਣੇ ਸੁਨਹਿਰੇ ਗੀਤਾਂ ਤੋਂ ਲੈ ਕੇ ਨਵੇਂ ਲੋਕਪ੍ਰਿਯ ਗੀਤਾਂ ਤੱਕ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਹਾਜ਼ਰ ਦਰਸ਼ਕਾਂ ਨੇ ਤਾਲੀਆਂ ਅਤੇ ਵਾਹ-ਵਾਹ ਨਾਲ ਗਾਇਕਾਂ ਦਾ ਹੌਸਲਾ ਅਫਜ਼ਾਈ ਕੀਤੀ।
ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਾਂਸਕ੍ਰਿਤਕ ਕਾਰਜਕ੍ਰਮਾਂ ਦਾ ਮਕਸਦ ਸੰਗੀਤ ਨੂੰ ਉਤਸ਼ਾਹਿਤ ਕਰਨਾ ਅਤੇ ਸੰਗੀਤ ਪ੍ਰੇਮੀਆਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਸੰਗੀਤਮਈ ਸਮਾਗਮ ਕਰਵਾਏ ਜਾਣਗੇ।
ਸਮਾਗਮ ਦੇ ਅੰਤ ਵਿੱਚ ਕਲੱਬ ਦੇ ਪ੍ਰਧਾਨ ਜਗਦੀਸ਼ ਅਰੋੜਾ ਅਤੇ ਵਰਿੰਦਰ ਧੀਮਾਨ ਵੱਲੋਂ ਸਾਰੇ ਗਾਇਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਦਰਸ਼ਕਾਂ ਨੇ ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰ ਦੱਸਦਿਆਂ ਅਜਿਹੇ ਹੋਰ ਪ੍ਰੋਗਰਾਮਾਂ ਦੀ ਮੰਗ ਕੀਤੀ।







