Homeਪੰਜਾਬਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲਾ: ਪਿਤਾ ਦਾ ਦਰਦ ਭਰਿਆ ਬਿਆਨ, ਇਨਸਾਫ਼...

ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲਾ: ਪਿਤਾ ਦਾ ਦਰਦ ਭਰਿਆ ਬਿਆਨ, ਇਨਸਾਫ਼ ਦੀ ਮੰਗ

ਮੋਹਾਲੀ/ਨਵਾਂਸ਼ਹਿਰ, 19 ਦਸੰਬਰ: (ਜਗਜੀਤ ਸਿੰਘ) : ਮੋਹਾਲੀ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਸ਼ਹੂਰ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਪਰਿਵਾਰ ਦਾ ਦਰਦ ਹੁਣ ਸਾਹਮਣੇ ਆਇਆ ਹੈ। ਪੁੱਤ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਰਾਣਾ ਦੇ ਪਿਤਾ ਕੰਵਰ ਰਾਜੀਵ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਭਾਵੁਕ ਅਪੀਲ ਕੀਤੀ ਹੈ।

ਕੰਵਰ ਰਾਜੀਵ ਸਿੰਘ ਨੇ ਕਿਹਾ ਕਿ ਰਾਣਾ ਦਾ ਵਿਆਹ ਹੋਏ ਹਾਲੇ ਸਿਰਫ਼ 10 ਦਿਨ ਹੀ ਹੋਏ ਸਨ ਅਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ। “ਵਿਆਹ ਦੀਆਂ ਮਠਿਆਈਆਂ ਹਾਲੇ ਵੀ ਘਰ ਵਿੱਚ ਪਈਆਂ ਸਨ ਕਿ ਸਾਡਾ ਸਭ ਕੁਝ ਉਜੜ ਗਿਆ,” ਉਨ੍ਹਾਂ ਨੇ ਭਰੀ ਆਵਾਜ਼ ਵਿੱਚ ਕਿਹਾ।

ਪਿਤਾ ਨੇ ਸਪੱਸ਼ਟ ਕੀਤਾ ਕਿ ਰਾਣਾ ਦਾ ਕਿਸੇ ਵੀ ਗੈਂਗਸਟਰ ਜਾਂ ਅਪਰਾਧਿਕ ਗਰੋਹ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਅਨੁਸਾਰ, ਉਨ੍ਹਾਂ ਦੇ ਪੁੱਤ ਨੂੰ ਜਾਨਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। “ਮੇਰਾ ਪੁੱਤ ਇੱਕ ਖਿਡਾਰੀ ਸੀ, ਉਸਦੀ ਪਛਾਣ ਮਿਹਨਤ ਅਤੇ ਖੇਡ ਮੈਦਾਨ ਤੱਕ ਸੀਮਿਤ ਸੀ,” ਉਨ੍ਹਾਂ ਕਿਹਾ।

ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਕੀਤੀ ਜਾਵੇ ਤਾਂ ਜੋ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ਼ ’ਤੇ ਭਰੋਸਾ ਹੈ ਪਰ ਦੇਰੀ ਨੇ ਦਰਦ ਹੋਰ ਵਧਾ ਦਿੱਤਾ ਹੈ।

ਇਸ ਘਟਨਾ ਨੇ ਖੇਡ ਜਗਤ ਸਮੇਤ ਪੂਰੇ ਇਲਾਕੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਖਿਡਾਰੀਆਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਵੀ ਰਾਣਾ ਬਲਾਚੌਰੀਆ ਦੇ ਕਤਲ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments