ਅੰਮ੍ਰਿਤਸਰ: (ਜਗਜੀਤ ਸਿੰਘ) : IPL 2026 ਦੀ ਮਿੰਨੀ ਨਿਲਾਮੀ ਦੌਰਾਨ ਅੰਮ੍ਰਿਤਸਰ ਦੇ ਹੋਨਹਾਰ ਨੌਜਵਾਨ ਕ੍ਰਿਕਟਰ ਸਲਿਲ ਅਰੋੜਾ ਦੀ ਚੋਣ ਹੋਣ ਨਾਲ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਨਿਲਾਮੀ ਵਿੱਚ ਚੁਣੇ ਜਾਣ ਤੋਂ ਬਾਅਦ ਜਦੋਂ ਸਲਿਲ ਆਪਣੇ ਘਰ ਅਤੇ ਕ੍ਰਿਕਟ ਮੈਦਾਨ ਪਹੁੰਚਿਆ ਤਾਂ ਦੋਸਤਾਂ, ਸਾਥੀ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਕ੍ਰਿਕਟ ਮੈਦਾਨ ਵਿੱਚ ਪਹੁੰਚਦੇ ਹੀ ਵਧਾਈਆਂ ਦਾ ਤੰਤਾ ਲੱਗ ਗਿਆ। ਇਸ ਮੌਕੇ ਉਸ ਦੇ ਕੋਚ ਚੰਦਨ ਮਦਾਨ ਨੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਸਲਿਲ ਦੀ ਮਿਹਨਤ ਤੇ ਲਗਨ ਦੀ ਸਰਾਹਨਾ ਕੀਤੀ।
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਤੋਂ ਬਾਅਦ ਸਲਿਲ ਅਰੋੜਾ ਅੰਮ੍ਰਿਤਸਰ ਦਾ ਦੂਜਾ ਅਜਿਹਾ ਬੱਲੇਬਾਜ਼ ਬਣ ਗਿਆ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਵਰਗੇ ਪ੍ਰਸਿੱਧ ਅਤੇ ਵੱਡੇ ਟੂਰਨਾਮੈਂਟ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਜਾ ਰਿਹਾ ਹੈ।
ਇਸ ਉਪਲਬਧੀ ਨਾਲ ਸਲਿਲ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੂਰਾ ਅੰਮ੍ਰਿਤਸਰ ਸ਼ਹਿਰ ਆਪਣੇ ਇਸ ਨੌਜਵਾਨ ਕ੍ਰਿਕਟਰ ’ਤੇ ਮਾਣ ਮਹਿਸੂਸ ਕਰ ਰਿਹਾ ਹੈ।







