Homeਦੇਸ਼ਕਾਮੇਡੀਅਨ ਭਾਰਤੀ ਸਿੰਘ ਫਿਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਕਾਮੇਡੀਅਨ ਭਾਰਤੀ ਸਿੰਘ ਫਿਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ: 19 ਦਸੰਬਰ (ਜਗਜੀਤ ਸਿੰਘ) : ਮਸ਼ਹੂਰ ਕਾਮੇਡੀਅਨ ਅਤੇ ਟੀਵੀ ਸਟਾਰ ਭਾਰਤੀ ਸਿੰਘ ਇੱਕ ਵਾਰ ਫਿਰ ਮਾਂ ਬਣ ਗਈ ਹੈ। ਭਾਰਤੀ ਨੇ ਅੱਜ ਸਵੇਰੇ ਇੱਕ ਪੁੱਤਰ ਨੂੰ ਜਨਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਟੀਵੀ ਸ਼ੋਅ ਲਾਫਟਰ ਸ਼ੈੱਫਸ” ਦੀ ਸ਼ੂਟਿੰਗ ਲਈ ਸੈੱਟ ’ਤੇ ਜਾਣ ਵਾਲੀ ਸੀ ਕਿ ਅਚਾਨਕ ਸਵੇਰੇ ਉਸ ਨੂੰ ਦਰਦ ਹੋਣ ਲੱਗਾ। ਕੁਝ ਹੀ ਸਮੇਂ ਵਿੱਚ ਉਸ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਡਾਕਟਰਾਂ ਦੀ ਨਿਗਰਾਨੀ ਹੇਠ ਭਾਰਤੀ ਦੀ ਸੁਰੱਖਿਅਤ ਡਿਲੀਵਰੀ ਹੋਈ ਅਤੇ ਉਸ ਨੇ ਇੱਕ ਸਿਹਤਮੰਦ ਪੁੱਤਰ ਨੂੰ ਜਨਮ ਦਿੱਤਾ। ਸਮੇਂ ਸਿਰ ਇਲਾਜ ਮਿਲਣ ਕਾਰਨ ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾ ਰਹੇ ਹਨ। ਡਿਲੀਵਰੀ ਦੌਰਾਨ ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਵੀ ਹਸਪਤਾਲ ਵਿੱਚ ਮੌਜੂਦ ਸਨ।

ਪਹਿਲਾਂ ਹੀ ਆਪਣੇ ਪੁੱਤਰ ਗੋਲਾ ਦੇ ਮਾਪੇ ਬਣ ਚੁੱਕੇ ਭਾਰਤੀ ਅਤੇ ਹਰਸ਼ ਲਈ ਇਹ ਖ਼ੁਸ਼ੀ ਦਾ ਦੂਜਾ ਮੌਕਾ ਹੈ। ਨਜ਼ਦੀਕੀ ਸੂਤਰਾਂ ਅਨੁਸਾਰ ਜਿਵੇਂ ਹੀ ਬੱਚੇ ਦੇ ਜਨਮ ਦੀ ਖ਼ਬਰ ਪਰਿਵਾਰ ਅਤੇ ਦੋਸਤਾਂ ਤੱਕ ਪਹੁੰਚੀ, ਘਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਜਸ਼ਨ ਮਨਾਇਆ ਗਿਆ।

ਹਾਲਾਂਕਿ, ਇਸ ਖੁਸ਼ਖਬਰੀ ਦੀ ਅਧਿਕਾਰਕ ਪੁਸ਼ਟੀ ਭਾਰਤੀ ਸਿੰਘ ਜਾਂ ਉਸਦੇ ਪਰਿਵਾਰ ਵੱਲੋਂ ਹਾਲੇ ਤੱਕ ਨਹੀਂ ਕੀਤੀ ਗਈ ਹੈ। ਫੈਨਸ ਸੋਸ਼ਲ ਮੀਡੀਆ ਰਾਹੀਂ ਭਾਰਤੀ ਅਤੇ ਹਰਸ਼ ਨੂੰ ਵਧਾਈਆਂ ਦੇ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments