Homeਪੰਜਾਬਪਾਕਿਸਤਾਨ ਲਈ ਜਾਸੂਸੀ ਮਾਮਲਾ: ਜੇਲ੍ਹ ‘ਚ ਬੰਦ ਦੋ ਫੌਜੀ ਕਰਮਚਾਰੀ ਪ੍ਰੋਡਕਸ਼ਨ ਵਾਰੰਟ...

ਪਾਕਿਸਤਾਨ ਲਈ ਜਾਸੂਸੀ ਮਾਮਲਾ: ਜੇਲ੍ਹ ‘ਚ ਬੰਦ ਦੋ ਫੌਜੀ ਕਰਮਚਾਰੀ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ

ਅੰਮ੍ਰਿਤਸਰ/ਬਹੋੜੂ: 18 ਦਸੰਬਰ 2025 (ਜਗਜੀਤ ਸਿੰਘ): ਪਾਕਿਸਤਾਨ ਲਈ ਜਾਸੂਸੀ ਕਰਨ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਸੁਰੱਖਿਆ ਏਜੰਸੀਆਂ ਨੇ ਤਰਨਤਾਰਨ ਦੇ ਚੋਹਲਾ ਸਾਹਿਬ ਦੇ ਵਸਨੀਕ ਅੰਮ੍ਰਿਤਪਾਲ ਸਿੰਘ (ਫੌਜੀ) ਅਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲ ਦੇ ਰਹਿਣ ਵਾਲੇ ਸੰਦੀਪ ਸਿੰਘ (ਨਾਇਕ) ਨੂੰ ਫ਼ਤਿਹਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਸ਼ਾਮ ਨੂੰ ਅਦਾਲਤ ਵਿੱਚ ਜੱਜ ਗਰਿਮਾ ਗੁਪਤਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ।

ਪੁਲਿਸ ਹਿਰਾਸਤ ਮਿਲਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਮਾਲ ਮੰਡੀ ਸਥਿਤ ਜੁਆਇੰਟ ਇੰਟਰੋਗੇਸ਼ਨ ਸੈਂਟਰ ਲਿਆਂਦਾ ਗਿਆ। ਸੂਤਰਾਂ ਅਨੁਸਾਰ ਇਹ ਗ੍ਰਿਫ਼ਤਾਰੀ ਇਸ ਸਾਲ ਮਾਰਚ ਮਹੀਨੇ ਦਰਜ ਕੀਤੀ ਗਈ ਇਕ ਐਫ਼ਆਈਆਰ ਦੇ ਸਬੰਧ ਵਿੱਚ ਕੀਤੀ ਗਈ ਹੈ, ਜਿਸ ਵਿੱਚ ਹਥਿਆਰਾਂ, ਵਿਸਫੋਟਕ ਸਮੱਗਰੀ ਅਤੇ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਤੱਥ ਸਾਹਮਣੇ ਆਏ ਸਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਵਿਸਫੋਟਕ, ਹਥਿਆਰ ਅਤੇ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ ਸੀ। ਮਾਮਲੇ ਦੀਆਂ ਪਰਤਾਂ ਖੁਲ੍ਹਣ ਨਾਲ ਹੁਣ ਦੋਵਾਂ ਜਾਸੂਸੀ ਦੇ ਦੋਸ਼ੀਆਂ ਦੇ ਨਾਂ ਮੁੜ ਸਾਹਮਣੇ ਆਏ ਹਨ।

ਸੁਰੱਖਿਆ ਏਜੰਸੀਆਂ ਮੁਤਾਬਕ ਸੰਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਵਿੱਚ ਬੈਠੇ ਆਈਐੱਸਆਈ ਏਜੰਟ ਅਬਦੁੱਲਾ ਦੇ ਸਿੱਧੇ ਸੰਪਰਕ ਵਿੱਚ ਸਨ। ਦੋਵਾਂ ਵੱਲੋਂ ਫ਼ੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀਆਂ, ਨਕਸ਼ੇ ਅਤੇ ਗੁਪਤ ਟਿਕਾਣਿਆਂ ਦੇ ਵੇਰਵੇ ਪਾਕਿਸਤਾਨ ਭੇਜੇ ਜਾ ਰਹੇ ਸਨ। ਇਹ ਜਾਣਕਾਰੀ ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਆਈਐੱਸਆਈ ਤੱਕ ਪਹੁੰਚਾਈ ਗਈ ਸੀ, ਜਿਸ ਦੇ ਬਦਲੇ ਮੁਲਜ਼ਮਾਂ ਨੂੰ ਹਵਾਲਾ ਰਾਹੀਂ ਰਕਮ ਦਿੱਤੀ ਗਈ।

ਇਸ ਮਾਮਲੇ ਵਿੱਚ ਪਹਿਲਾਂ ਵੀ ਲੇਹ ਵਿਖੇ ਤਾਇਨਾਤ ਕੁਝ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਿਨ੍ਹਾਂ ਕੋਲੋਂ ਡਰੱਗ ਮਨੀ, ਵਿਦੇਸ਼ੀ ਪਿਸਤੌਲ ਅਤੇ ਹੈਰੋਇਨ ਵਰਗਾ ਮਾਦਾ ਬਰਾਮਦ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments