Home ਪੰਜਾਬ ਸਮਰਾਲਾ- ਭਾਜਪਾ ਦੀ ਪੇਂਡੂ ਰਾਜਨੀਤੀ ’ਚ ਐਂਟਰੀ, 2027 ਤੋਂ ਪਹਿਲਾਂ ਸਿਆਸੀ ਤਸਵੀਰ...

ਸਮਰਾਲਾ- ਭਾਜਪਾ ਦੀ ਪੇਂਡੂ ਰਾਜਨੀਤੀ ’ਚ ਐਂਟਰੀ, 2027 ਤੋਂ ਪਹਿਲਾਂ ਸਿਆਸੀ ਤਸਵੀਰ ’ਚ ਬਦਲਾਅ ਦੇ ਸੰਕੇਤ

0

ਸਮਰਾਲਾ: 17 ਦਸੰਬਰ (ਜਗਜੀਤ ਸਿੰਘ) : ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸੂਬੇ ਦੀ ਸਿਆਸਤ ਲਈ ਅਹੰਕਾਰਪੂਰਕ ਮੰਨੇ ਜਾ ਰਹੇ ਹਨ। ਇਨ੍ਹਾਂ ਚੋਣਾਂ ਰਾਹੀਂ ਭਾਰਤੀ ਜਨਤਾ ਪਾਰਟੀ ਨੇ ਪੇਂਡੂ ਰਾਜਨੀਤੀ ਵਿੱਚ ਕਦਮ ਰੱਖਦਿਆਂ ਪਹਿਲੀ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇ ਦੋ ਬਲਾਕ ਸੰਮਤੀ ਸੀਟਾਂ ਜਿੱਤ ਲਈਆਂ ਹਨ, ਜਦਕਿ ਇੱਕ ਹੋਰ ਸੀਟ ’ਤੇ ਭਾਜਪਾ ਉਮੀਦਵਾਰ ਅੱਗੇ ਚੱਲ ਰਿਹਾ ਹੈ।

ਰਿਪੋਰਟਾਂ ਅਨੁਸਾਰ, ਸਮਰਾਲਾ ਦੇ ਸਮਸਪੁਰ ਬਲਾਕ ਸੰਮਤੀ ਜ਼ੋਨ ਤੋਂ ਭਾਜਪਾ ਦੀ ਉਮੀਦਵਾਰ ਪਰਮਜੀਤ ਕੌਰ ਨੇ 904 ਵੋਟਾਂ ਹਾਸਲ ਕਰਦਿਆਂ 47 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਭਾਜਪਾ ਨੇ ਜੈਤੋ ਸੀਟ ’ਤੇ ਵੀ ਜਿੱਤ ਹਾਸਲ ਕੀਤੀ ਹੈ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਂਡੂ ਇਲਾਕਿਆਂ ਵਿੱਚ ਭਾਜਪਾ ਦੀ ਇਹ ਮੌਜੂਦਗੀ ਆਉਣ ਵਾਲੇ ਸਮੇਂ ਵਿੱਚ ਸਿਆਸੀ ਸਮੀਕਰਨਾਂ ਨੂੰ ਨਵਾਂ ਰੁਖ ਦੇ ਸਕਦੀ ਹੈ।

ਸਮਰਾਲਾ ਬਲਾਕ ਦੇ ਹੁਣ ਤੱਕ ਦੇ ਨਤੀਜੇ

  • ਬਗਲੀ ਜ਼ੋਨ: ਆਮ ਆਦਮੀ ਪਾਰਟੀ ਦੇ ਮਨਦੀਪ ਸਿੰਘ ਨੇ 1,132 ਵੋਟਾਂ ਲੈ ਕੇ 334 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
  • ਨਾਗਰਾ ਜ਼ੋਨ: ਅਕਾਲੀ ਦਲ ਦੇ ਲਖਬੀਰ ਸਿੰਘ ਨੇ 984 ਵੋਟਾਂ ਨਾਲ 248 ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ।
  • ਰੁਪਾਲੋ ਜ਼ੋਨ: ਆਮ ਆਦਮੀ ਪਾਰਟੀ ਦੇ ਰਣਜੋਧ ਸਿੰਘ ਨੇ 873 ਵੋਟਾਂ ਪ੍ਰਾਪਤ ਕਰਦਿਆਂ 233 ਵੋਟਾਂ ਨਾਲ ਜਿੱਤ ਦਰਜ ਕੀਤੀ।
  • ਸਲੋਦੀ ਜ਼ੋਨ: ਕਾਂਗਰਸ ਦੀ ਸਤਵਿੰਦਰ ਕੌਰ ਨੇ 1,108 ਵੋਟਾਂ ਨਾਲ 364 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
  • ਉਟਾਲਾ ਜ਼ੋਨ: ਆਮ ਆਦਮੀ ਪਾਰਟੀ ਦੀ ਉਮੀਦਵਾਰ ਪਹਿਲਾਂ ਹੀ ਵਿਜੇਈ ਘੋਸ਼ਿਤ ਹੋ ਚੁੱਕੀ ਹੈ, ਕਿਉਂਕਿ ਹੋਰ ਸਾਰੀਆਂ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ।
  • ਸਮਸਪੁਰ ਜ਼ੋਨ: ਭਾਜਪਾ ਦੀ ਪਰਮਜੀਤ ਕੌਰ ਨੇ 904 ਵੋਟਾਂ ਨਾਲ 47 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
  • ਸੇਹ ਜ਼ੋਨ: ਆਮ ਆਦਮੀ ਪਾਰਟੀ ਦੇ ਇਕਬਾਲ ਸਿੰਘ ਨੇ 1,005 ਵੋਟਾਂ ਨਾਲ 237 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।

Exit mobile version