Homeਪਟਿਆਲਾ ਅਪਡੇਟਮਲਟੀਸਟੋਰੀ ਪਾਰਕਿੰਗ ਪਾਲਿਸੀ ਤੇ ਸਫਾਈ ਮੁਹਿੰਮ ਲਈ ਪਟਿਆਲਾ ਨਗਰ ਨਿਗਮ ਦਾ ਵੱਡਾ...

ਮਲਟੀਸਟੋਰੀ ਪਾਰਕਿੰਗ ਪਾਲਿਸੀ ਤੇ ਸਫਾਈ ਮੁਹਿੰਮ ਲਈ ਪਟਿਆਲਾ ਨਗਰ ਨਿਗਮ ਦਾ ਵੱਡਾ ਫੈਸਲਾ

ਪਟਿਆਲਾ, 16 ਦਸੰਬਰ (ਪ੍ਰਭਜੋਤ ਸਿੰਘ): ਸ਼ਹਿਰ ਦੀ ਵਧ ਰਹੀ ਟ੍ਰੈਫਿਕ ਸਮੱਸਿਆ ਅਤੇ ਸਫਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਪਟਿਆਲਾ ਵੱਲੋਂ ਅਹੰਕਾਰਪੂਰਕ ਕਦਮ ਚੁੱਕਿਆ ਗਿਆ ਹੈ। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਹੈਲਥ ਅਤੇ ਇੰਜੀਨੀਅਰਿੰਗ ਸ਼ਾਖਾ ਦੇ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਮਲਟੀਸਟੋਰੀ ਪਾਰਕਿੰਗ ਪਾਲਿਸੀ ਅਤੇ ਸਫਾਈ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਵਿਚਾਰ ਕੀਤਾ ਗਿਆ।

ਮੀਟਿੰਗ ਦੌਰਾਨ ਸ਼ਹਿਰ ਵਿੱਚ ਟ੍ਰੈਫਿਕ ਦਬਾਅ ਘਟਾਉਣ ਲਈ ਮਲਟੀਸਟੋਰੀ ਪਾਰਕਿੰਗ ਪ੍ਰੋਜੈਕਟ ’ਤੇ ਗੰਭੀਰ ਚਰਚਾ ਹੋਈ। ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਸੁਚੱਜੀ ਪਾਰਕਿੰਗ ਪਾਲਿਸੀ ਨਾਲ ਇੱਕ ਪਾਸੇ ਟ੍ਰੈਫਿਕ ਸਮੱਸਿਆ ਘਟੇਗੀ ਅਤੇ ਦੂਜੇ ਪਾਸੇ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਇੰਜੀਨੀਅਰਿੰਗ ਸ਼ਾਖਾ ਨੂੰ ਜਲਦ ਤੋਂ ਜਲਦ ਪਾਲਿਸੀ ਦਾ ਡਰਾਫਟ ਤਿਆਰ ਕਰਕੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਨਗਰ ਨਿਗਮ ਦੀ ਪ੍ਰਮੁੱਖ ਤਰਜੀਹ ਹੈ। ਇਸ ਲਈ ਸਫਾਈ ਮੁਹਿੰਮ ਨੂੰ ਜੰਗੀ ਪੱਧਰ ’ਤੇ ਚਲਾਇਆ ਜਾਵੇਗਾ ਅਤੇ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਸੁਧਾਰਿਆ ਜਾਵੇਗਾ। ਕੂੜੇ ਦੀ ਛਾਂਟ, ਨਿਯਮਤ ਚੁੱਕਾਈ ਅਤੇ ਜਨਤਾ ਦੀ ਭਾਗੀਦਾਰੀ ’ਤੇ ਵੀ ਖ਼ਾਸ ਜ਼ੋਰ ਦਿੱਤਾ ਗਿਆ।

ਸ਼ਹਿਰ ਤਿੰਨ ਜੋਨਾਂ ਵਿੱਚ ਵੰਡਣ ’ਤੇ ਸਹਿਮਤੀ

ਮੀਟਿੰਗ ਵਿੱਚ ਇਹ ਸਹਿਮਤੀ ਬਣੀ ਕਿ ਪਟਿਆਲਾ ਸ਼ਹਿਰ ਨੂੰ ਤਿੰਨ ਵੱਖ-ਵੱਖ ਜੋਨਾਂ ਵਿੱਚ ਵੰਡਿਆ ਜਾਵੇਗਾ। ਪਹਿਲਾ ਜੋਨ ਪਟਿਆਲਾ-1 ਦਾ ਅੰਦਰੂਨੀ ਖੇਤਰ, ਦੂਜਾ ਜੋਨ ਪਟਿਆਲਾ-2 ਦਾ ਅੰਦਰੂਨੀ ਖੇਤਰ ਅਤੇ ਤੀਜਾ ਜੋਨ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸ਼ਾਮਲ ਕਰੇਗਾ। ਹਰ ਜੋਨ ਲਈ ਵੱਖਰਾ ਇੰਚਾਰਜ ਨਿਯੁਕਤ ਕੀਤਾ ਜਾਵੇਗਾ, ਜੋ ਸਫਾਈ ਅਤੇ ਕੂੜਾ ਪ੍ਰਬੰਧਨ ਲਈ ਜ਼ਿੰਮੇਵਾਰ ਹੋਵੇਗਾ।

ਸਫਾਈ ਟੀਮਾਂ ਅਤੇ ਮਸ਼ੀਨਰੀ ਤਾਇਨਾਤ

ਫੈਸਲਾ ਲਿਆ ਗਿਆ ਕਿ ਹਰ ਜੋਨ ਦੇ ਇੰਚਾਰਜ ਨੂੰ ਸਫਾਈ ਸੇਵਕਾਂ ਦੀ ਟੀਮ ਅਤੇ ਲੋੜੀਂਦੀ ਮਸ਼ੀਨਰੀ ਦਿੱਤੀ ਜਾਵੇਗੀ, ਤਾਂ ਜੋ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਕਦਮਾਂ ਨਾਲ ਪਟਿਆਲਾ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਵੱਡਾ ਸੁਧਾਰ ਆਵੇਗਾ।

ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਵਿੱਚ ਨਗਰ ਨਿਗਮ ਦਾ ਪੂਰਾ ਸਹਿਯੋਗ ਕਰਨ, ਤਾਂ ਜੋ ਪਟਿਆਲਾ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਇਆ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments