Homeਪਟਿਆਲਾ ਅਪਡੇਟਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵਾਂ ਜੋਸ਼, ਉਭਰਦੇ ਗਾਇਕ ਸ਼ਿਵਾਏ ਦਾ ਗਾਣਾ “ਵੇਲੀ...

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵਾਂ ਜੋਸ਼, ਉਭਰਦੇ ਗਾਇਕ ਸ਼ਿਵਾਏ ਦਾ ਗਾਣਾ “ਵੇਲੀ ਜੱਟ” ਰਿਲੀਜ਼

ਪੰਜਾਬੀ ਨੌਜਵਾਨੀ ਦੇ ਜਜ਼ਬੇ, ਜੋਸ਼ ਅਤੇ ਰੌਬਦਾਰ ਅੰਦਾਜ਼ ਨੂੰ ਪੇਸ਼ ਕਰਦਾ ਗਾਣਾ ਵੇਲੀ ਜੱਟ”

ਗਾਣਾ ਰਿਲੀਜ਼ ਕਰਨ ਮੌਕੇ ਗਾਇਕ ਸ਼ਿਵਾਏ ਤੇ ਹੋਰ ਸਾਥੀ

ਪਟਿਆਲਾ, 16 ਦਸੰਬਰ (ਜਗਦੇਵ ਰੰਚਨਾਂ) : ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਜੋਸ਼ ਭਰਿਆ ਨਾਮ ਸ਼ਾਮਲ ਹੋ ਗਿਆ ਹੈ। ਉਭਰਦੇ ਹੋਏ ਗਾਇਕ ਸ਼ਿਵਾਏ ਵੱਲੋਂ ਗਾਇਆ ਗਿਆ ਨਵਾਂ ਪੰਜਾਬੀ ਗਾਣਾ ਵੇਲੀ ਜੱਟ” ਅੱਜ ਦਰਸ਼ਕਾਂ ਲਈ ਰਿਲੀਜ਼ ਕਰ ਦਿੱਤਾ ਗਿਆ। ਇਹ ਗਾਣਾ ਯੂਟਿਊਬ ਚੈਨਲ ਸ਼ਿਵਾਏ ਬੀਟਜ਼” ’ਤੇ ਜਾਰੀ ਕੀਤਾ ਗਿਆ ਹੈ, ਜਿਸਨੂੰ ਸੰਗੀਤ ਪ੍ਰੇਮੀਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਇਸ ਮੌਕੇ ਯੋਗੇਸ਼ ਪਾਠਕ, ਕੁਲਦੀਪ ਪਟਿਆਲਾ ਅਤੇ ਕ੍ਰਿਸ਼ਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਗਾਣੇ “ਵੇਲੀ ਜੱਟ” ਵਿੱਚ ਪੰਜਾਬੀ ਨੌਜਵਾਨੀ ਦੇ ਜਜ਼ਬੇ, ਜੋਸ਼ ਅਤੇ ਰੌਬਦਾਰ ਅੰਦਾਜ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ। ਗਾਇਕ ਸ਼ਿਵਾਏ ਦੀ ਤਾਕਤਵਰ ਅਤੇ ਜੋਸ਼ੀਲੀ ਆਵਾਜ਼ ਨੇ ਗਾਣੇ ਨੂੰ ਹੋਰ ਵੀ ਖ਼ਾਸ ਬਣਾਇਆ ਹੈ, ਜਿਸ ਕਾਰਨ ਇਹ ਨੌਜਵਾਨ ਵਰਗ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ।

ਇਸ ਗਾਣੇ ਦੀ ਵੀਡੀਓਗ੍ਰਾਫੀ ਅਤੇ ਸੰਪਾਦਨ ਦੀ ਜ਼ਿੰਮੇਵਾਰੀ ਸ਼ਾਹਰੁਖ ਵੱਲੋਂ ਨਿਭਾਈ ਗਈ ਹੈ, ਜਿਨ੍ਹਾਂ ਨੇ ਆਪਣੀ ਕਲਾਤਮਕ ਸੋਚ ਨਾਲ ਗਾਣੇ ਨੂੰ ਦ੍ਰਿਸ਼ਟੀਗਤ ਤੌਰ ’ਤੇ ਕਾਫ਼ੀ ਆਕਰਸ਼ਕ ਬਣਾਇਆ ਹੈ। ਗਾਣੇ ਦੀ ਨਿਰਦੇਸ਼ਨਾ ਕੁਲਦੀਪ ਪਟਿਆਲਾ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੀ ਤਜਰਬੇਕਾਰ ਰਹਿਨੁਮਾਈ ਨੇ ਇਸ ਪ੍ਰੋਜੈਕਟ ਨੂੰ ਸਫਲਤਾ ਵੱਲ ਦਿਸ਼ਾ ਦਿੱਤੀ ਹੈ।

ਗਾਣਾ ਰਿਲੀਜ਼ ਮੌਕੇ ਗਾਇਕ ਸ਼ਿਵਾਏ ਨੇ ਕਿਹਾ ਕਿ “ਵੇਲੀ ਜੱਟ” ਉਸਦੀ ਮਿਹਨਤ ਅਤੇ ਪੂਰੀ ਟੀਮ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਉਮੀਦ ਜਤਾਈ ਕਿ ਦਰਸ਼ਕਾਂ ਨੂੰ ਇਹ ਗਾਣਾ ਪਸੰਦ ਆਵੇਗਾ। ਇਸਦੇ ਨਾਲ ਹੀ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਦੇ ਹੋਰ ਸ਼ਾਨਦਾਰ ਗੀਤ ਲੈ ਕੇ ਆਉਂਦੇ ਰਹਿਣਗੇ।

ਫੋਟੋ: 

RELATED ARTICLES
- Advertisment -
Google search engine
Google search engine
Google search engine

Most Popular

Recent Comments