Homeਪੰਜਾਬਪੰਜਾਬ ‘ਚ ਬੂਥ ਕੈਪਚਰਿੰਗ, ਧੱਕੇਸ਼ਾਹੀ, ਬਾਈਕਾਟ ਨਾਲ ਸੰਪਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ–ਬਲਾਕ ਸੰਮਤੀ...

ਪੰਜਾਬ ‘ਚ ਬੂਥ ਕੈਪਚਰਿੰਗ, ਧੱਕੇਸ਼ਾਹੀ, ਬਾਈਕਾਟ ਨਾਲ ਸੰਪਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ–ਬਲਾਕ ਸੰਮਤੀ ਚੋਣਾਂ

48 ਫੀਸਦੀ ਵੋਟਿੰਗ; ਨਤੀਜੇ 17 ਦਸੰਬਰ ਨੂੰ

ਚੰਡੀਗੜ੍ਹ, 15 ਦਸੰਬਰ 2025 (ਪ੍ਰਭਜੋਤ ਸਿੰਘ) : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਐਤਵਾਰ ਨੂੰ ਪੂਰੀ ਹੋ ਗਈ। ਸੂਬੇ ਭਰ ਦੀਆਂ ਸਾਰੀਆਂ ਪੋਲਿੰਗ ਬੂਥਾਂ ‘ਤੇ ਵੋਟਰਾਂ ਨੇ ਆਪਣਾ ਮਤਦਾਨ ਅਧਿਕਾਰ ਵਰਤ ਕੇ ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸ ਵਿੱਚ ਬੰਦ ਕਰ ਦਿੱਤੀ।

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ਾਮ 4 ਵਜੇ ਤੱਕ ਸੂਬੇ ਵਿੱਚ ਔਸਤਨ 48 ਫੀਸਦੀ ਵੋਟਿੰਗ ਦਰਜ ਕੀਤੀ ਗਈ। ਕਈ ਥਾਵਾਂ ‘ਤੇ ਸ਼ਾਂਤੀਪੂਰਵਕ ਵੋਟਿੰਗ ਹੋਈ, ਹਾਲਾਂਕਿ ਕੁਝ ਇਲਾਕਿਆਂ ਤੋਂ ਹਲਕੀਆਂ ਘਟਨਾਵਾਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ।

ਚੋਣ ਅਧਿਕਾਰੀਆਂ ਮੁਤਾਬਕ ਪੋਲਿੰਗ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਸਟਰਾਂਗ ਰੂਮਾਂ ਵਿੱਚ ਰੱਖ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ 17 ਦਸੰਬਰ 2025 ਨੂੰ ਐਲਾਨੇ ਜਾਣਗੇ, ਜਿਸ ਤੋਂ ਬਾਅਦ ਸੂਬੇ ਵਿੱਚ ਸਥਾਨਕ ਸਰਕਾਰਾਂ ਦੀ ਨਵੀਂ ਤਸਵੀਰ ਸਪੱਸ਼ਟ ਹੋ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments