Home ਪੰਜਾਬ ਤਰਨ ਤਾਰਨ ਦੇ ਪਿੰਡ ਕਾਜ਼ੀਕੋਟ ਕਲਾਂ ‘ਚ ਅਕਾਲੀ ਦਲ–ਆਪ ਵਿਚਕਾਰ ਹਿੰਸਕ ਝੜਪ

ਤਰਨ ਤਾਰਨ ਦੇ ਪਿੰਡ ਕਾਜ਼ੀਕੋਟ ਕਲਾਂ ‘ਚ ਅਕਾਲੀ ਦਲ–ਆਪ ਵਿਚਕਾਰ ਹਿੰਸਕ ਝੜਪ

0

ਇੱਟਾਂ-ਪੱਥਰਾਂ ਨਾਲ ਗੋਲੀਬਾਰੀ ਦੇ ਦੋਸ਼

ਤਰਨ ਤਾਰਨ : 15 ਦਸੰਬਰ 2025 (ਜਗਜੀਤ ਸਿੰਘ) — ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਕਾਜ਼ੀਕੋਟ ਕਲਾਂ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਕਾਰ ਭਾਰੀ ਤਣਾਅ ਪੈਦਾ ਹੋ ਗਿਆ, ਜੋ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਦੋਵਾਂ ਧਿਰਾਂ ਵੱਲੋਂ ਇਕ ਦੂਜੇ ‘ਤੇ ਇੱਟਾਂ-ਪੱਥਰ ਸੁੱਟੇ ਗਏ ਅਤੇ ਗੋਲੀਬਾਰੀ ਦੇ ਦੋਸ਼ ਵੀ ਲਗਾਏ ਗਏ ਹਨ।

ਸੂਤਰਾਂ ਅਨੁਸਾਰ ਅਕਾਲੀ ਦਲ ਬਾਦਲ ਵੱਲੋਂ ਪਿੰਡ ਦੀ ਮੁੱਖ ਸੜਕ ‘ਤੇ ਬੂਥ ਬਣਾਇਆ ਗਿਆ ਸੀ, ਜਿਸ ‘ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਐਤਰਾਜ਼ ਕਰਦਿਆਂ ਬੂਥ ਨੂੰ ਸੜਕ ਤੋਂ ਪਿੱਛੇ ਲਗਾਉਣ ਦੀ ਮੰਗ ਕੀਤੀ। ਇਸ ਗੱਲ ‘ਤੇ ਹੋਇਆ ਵਿਵਾਦ ਜਲਦੀ ਹੀ ਝਗੜੇ ‘ਚ ਬਦਲ ਗਿਆ। ਛੱਤਾਂ ਤੋਂ ਇੱਟਾਂ-ਤੌੜਾਂ ਸੁੱਟੀਆਂ ਗਈਆਂ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਗਲੀ ਵਿੱਚ ਇੱਟਾਂ ਖਿੰਡੀਆਂ ਹੋਈਆਂ ਮਿਲੀਆਂ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦੀ ਭਾਵਨਾ ਬਣੀ ਰਹੀ।

ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਝਗੜੇ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਐਸ.ਡੀ.ਐਮ. ਗੁਰਮੀਤ ਸਿੰਘ ਨੇ ਵੀ ਘਟਨਾ ਸਥਾਨ ਦਾ ਨਿਰੀਖਣ ਕੀਤਾ ਅਤੇ ਸਰਕਾਰੀ ਸਕੂਲ ਵਿੱਚ ਵੋਟਿੰਗ ਸ਼ਾਂਤੀਪੂਰਨ ਹੋਣ ਦੀ ਰਿਪੋਰਟ ਦਿੱਤੀ ਹੈ।

Exit mobile version