Homeਹਰਿਆਣਾਸੰਘਣੀ ਧੁੰਦ ਬਣੀ ਮੌਤ ਦਾ ਕਾਰਨ: ਚਰਖੀ ਦਾਦਰੀ ਵਿੱਚ ਸਕੂਲੀ ਬੱਸ–ਰੋਡਵੇਜ਼ ਬੱਸ...

ਸੰਘਣੀ ਧੁੰਦ ਬਣੀ ਮੌਤ ਦਾ ਕਾਰਨ: ਚਰਖੀ ਦਾਦਰੀ ਵਿੱਚ ਸਕੂਲੀ ਬੱਸ–ਰੋਡਵੇਜ਼ ਬੱਸ ਦੀ ਟੱਕਰ

ਇਕ ਵਿਦਿਆਰਥਣ ਦੀ ਮੌਤ, 20 ਜ਼ਖ਼ਮੀ

ਚਰਖੀ ਦਾਦਰੀ : 15 ਦਸੰਬਰ (ਛਤਰਪਾਲ ਸਿੰਘ): ਚਰਖੀ ਦਾਦਰੀ ਦੇ ਨਿੱਜੀ ਆਰੀਅਨ ਸਕੂਲ ਦੇ ਬੱਚੇ ਪ੍ਰਤਾਪਗੜ੍ਹ ਟੂਰ ਲਈ ਰਵਾਨਾ ਹੋ ਰਹੇ ਸਨ ਕਿ ਰਸਤੇ ਵਿੱਚ ਸੰਘਣੀ ਧੁੰਦ ਕਾਰਨ ਸਕੂਲੀ ਬੱਸ ਦੀ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਭਿਆਨਕ ਟਕਰ ਹੋ ਗਈ। ਹਾਦਸੇ ਵਿੱਚ ਡਰਾਈਵਰ ਸਮੇਤ ਕਰੀਬ 20 ਸਕੂਲੀ ਵਿਦਿਆਰਥੀ ਜ਼ਖ਼ਮੀ ਹੋ ਗਏ, ਜਦਕਿ ਇੱਕ ਵਿਦਿਆਰਥਣ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜ਼ਖ਼ਮੀ ਵਿਦਿਆਰਥੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਦਕਿ ਗੰਭੀਰ ਹਾਲਤ ਵਾਲੇ ਵਿਦਿਆਰਥੀਆਂ ਨੂੰ ਪੀ.ਜੀ.ਆਈ. ਰੋਹਤਕ ਵਿਖੇ ਰੈਫ਼ਰ ਕੀਤਾ ਗਿਆ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੀ ਵਿਦਿਆਰਥਣ ਦੀ ਪਛਾਣ 11ਵੀਂ ਕਲਾਸ ਦੀ ਇਸ਼ਿਕਾ ਵਜੋਂ ਹੋਈ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਦੇ ਮਾਤਾ-ਪਿਤਾ ਹਸਪਤਾਲ ਪਹੁੰਚ ਗਏ ਅਤੇ ਮਾਹੌਲ ਗਮਗੀਨ ਬਣ ਗਿਆ। ਇੱਕ ਨੌਵੀਂ ਜਮਾਤ ਦੀ ਜ਼ਖ਼ਮੀ ਵਿਦਿਆਰਥਣ ਨੇ ਦੱਸਿਆ ਕਿ ਟੂਰ ਲਈ ਨਿਕਲਦੇ ਸਮੇਂ ਬੱਸ ਵਿੱਚ ਖੁਸ਼ੀ ਦਾ ਮਾਹੌਲ ਸੀ, ਬੱਚੇ ਗਾਣਿਆਂ ‘ਤੇ ਨੱਚ ਰਹੇ ਸਨ, ਪਰ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ।

ਮਾਮਲੇ ਦੀ ਜਾਣਕਾਰੀ ਮਿਲਦੇ ਹੀ ਡੀ.ਐਸ.ਪੀ. ਹੈੱਡਕੁਆਰਟਰ ਝੱਜਰ ਪੁਲਿਸ ਟੀਮ ਸਮੇਤ ਹਸਪਤਾਲ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੱਖਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments