Home ਪੰਜਾਬ ਬਾਦਲ ਪਰਿਵਾਰ ਵਿੱਚ ਖੁਸ਼ੀ ਦਾ ਮੌਕਾ, ਰੀਆ ਬਾਦਲ ਦੀ ਮੰਗਣੀ ਡੋਗਰਾ ਘਰਾਣੇ...

ਬਾਦਲ ਪਰਿਵਾਰ ਵਿੱਚ ਖੁਸ਼ੀ ਦਾ ਮੌਕਾ, ਰੀਆ ਬਾਦਲ ਦੀ ਮੰਗਣੀ ਡੋਗਰਾ ਘਰਾਣੇ ਦੇ ਮਾਰਤੰਡ ਸਿੰਘ ਨਾਲ

0

ਬਠਿੰਡਾ: 14 ਦਸੰਬਰ (ਜਗਦੇਵ ਰੰਚਨਾਂ) : ਪੰਜਾਬ ਦੇ ਪ੍ਰਸਿੱਧ ਰਾਜਨੀਤਿਕ ਆਗੂ ਸ. ਮਨਪ੍ਰੀਤ ਸਿੰਘ ਬਾਦਲ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਉਨ੍ਹਾਂ ਦੀ ਬੇਟੀ ਰੀਆ ਬਾਦਲ ਦੀ ਮੰਗਣੀ ਜੰਮੂ ਦੇ ਮਸ਼ਹੂਰ ਡੋਗਰਾ ਘਰਾਣੇ ਨਾਲ ਸੰਬੰਧਿਤ ਠਾਕੁਰ ਵਿਕਰਮਾਦਿੱਤਿਆ ਸਿੰਘ ਦੇ ਪੁੱਤਰ ਮਾਰਤੰਡ ਸਿੰਘ ਨਾਲ ਹੋ ਗਈ ਹੈ।

ਪਰਿਵਾਰਕ ਸੂਤਰਾਂ ਅਨੁਸਾਰ ਮੰਗਣੀ ਦੀ ਰਸਮ ਸਾਦਗੀ ਅਤੇ ਪਰੰਪਰਾਗਤ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਸੰਪੰਨ ਹੋਈ। ਇਸ ਮੌਕੇ ਦੋਹਾਂ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਰਿਹਾ ਅਤੇ ਨਵੇਂ ਰਿਸ਼ਤੇ ਲਈ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ।

ਇਹ ਮੰਗਣੀ ਸਿਰਫ਼ ਪਰਿਵਾਰਕ ਹੀ ਨਹੀਂ, ਸਗੋਂ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਰਿਸ਼ਤਾ ਪੰਜਾਬ ਅਤੇ ਜੰਮੂ ਦੇ ਦੋ ਪ੍ਰਸਿੱਧ ਘਰਾਣਿਆਂ ਨੂੰ ਆਪਸ ਵਿੱਚ ਜੋੜਦਾ ਹੈ। ਕਈ ਸਿਆਸੀ ਆਗੂਆਂ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਜੋੜੇ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

Exit mobile version