Homeਹਰਿਆਣਾਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ, 33 ਫ਼ੀਸਦੀ ਔਰਤਾਂ ਲਈ...

ਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ, 33 ਫ਼ੀਸਦੀ ਔਰਤਾਂ ਲਈ ਰਾਖਵੇਂ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ: 14 ਦਸੰਬਰ 2025  (ਛਤਰਪਾਲ ਸਿੰਘ) : ਹਰਿਆਣਾ ਸਰਕਾਰ ਵੱਲੋਂ ਰਾਜ ਵਿੱਚ ਨਵੇਂ ਰਾਸ਼ਨ ਡਿਪੂ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਇਸ ਸਬੰਧੀ ਤਿਆਰ ਕੀਤੇ ਗਏ ਪ੍ਰਸਤਾਵ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਨਜ਼ੂਰੀ ਦੇ ਦਿੱਤੀ ਹੈ।

ਪ੍ਰਸਤਾਵ ਅਨੁਸਾਰ, ਹਰ ਜ਼ਿਲ੍ਹੇ ਅਤੇ ਪਿੰਡ ਵਿੱਚ ਹਰੇਕ 500 ਰਾਸ਼ਨ ਕਾਰਡਾਂ ‘ਤੇ ਇੱਕ ਨਵਾਂ ਰਾਸ਼ਨ ਡਿਪੂ ਖੋਲ੍ਹਿਆ ਜਾਵੇਗਾ। ਇਸ ਯੋਜਨਾ ਦੇ ਤਹਿਤ ਰਾਜ ਭਰ ਵਿੱਚ ਲਗਭਗ 4,000 ਨਵੇਂ ਡਿਪੂ ਬਣਾਉਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚੋਂ ਕਰੀਬ 1,320 ਡਿਪੂ (33 ਫ਼ੀਸਦੀ) ਔਰਤਾਂ ਲਈ ਰਾਖਵੇਂ ਰੱਖੇ ਜਾਣਗੇ।

ਜਨਵਰੀ ਤੱਕ ਪੂਰੀ ਹੋਵੇਗੀ ਪ੍ਰਕਿਰਿਆ
ਵਿਭਾਗੀ ਸਰੋਤਾਂ ਮੁਤਾਬਕ ਪ੍ਰਸਤਾਵ ‘ਤੇ ਹਾਲੇ ਕੁਝ ਰਸਮੀ ਕਾਰਵਾਈਆਂ ਬਾਕੀ ਹਨ, ਜਿਵੇਂ ਜਾਂਚ ਪ੍ਰਕਿਰਿਆ, ਯੋਗਤਾ ਨਿਯਮ, ਅਰਜ਼ੀ ਦੀਆਂ ਸ਼ਰਤਾਂ ਅਤੇ ਤਕਨੀਕੀ ਤਿਆਰੀ। ਇਨ੍ਹਾਂ ਦੌਰਾਨ ਕੁਝ ਬਦਲਾਅ ਵੀ ਸੰਭਵ ਹਨ। ਇਹ ਸਾਰੀ ਪ੍ਰਕਿਰਿਆ ਜਨਵਰੀ ਮਹੀਨੇ ਤੱਕ ਪੂਰੀ ਹੋਣ ਦੀ ਉਮੀਦ ਹੈ। ਰਸਮੀ ਕਾਰਵਾਈਆਂ ਮਗਰੋਂ ਪ੍ਰਸਤਾਵ ਨੂੰ ਕੈਬਨਿਟ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਵੇਗਾ।

ਕੈਬਨਿਟ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਨਵੇਂ ਡਿਪੂਆਂ ਲਈ ਅਰਜ਼ੀਆਂ ਜਨਵਰੀ 2026 ਦੇ ਅੰਤ ਤੱਕ ਸ਼ੁਰੂ ਕੀਤੀਆਂ ਜਾਣਗੀਆਂ, ਜੋ ਅੰਤਯੋਦਿਆ ਸਰਲ ਪੋਰਟਲ ਰਾਹੀਂ ਸਵੀਕਾਰ ਕੀਤੀਆਂ ਜਾਣਗੀਆਂ।

ਕਈ ਅਸਾਮੀਆਂ ਪਹਿਲਾਂ ਹੀ ਖਾਲੀ
ਖੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਕਈ ਰਾਸ਼ਨ ਡਿਪੂ ਹੋਲਡਰਾਂ ਦੀ ਮੌਤ ਜਾਂ ਹੋਰ ਕਾਰਨਾਂ ਕਰਕੇ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਲਾਭਪਾਤਰੀਆਂ ਦੀ ਗਿਣਤੀ ਵਧਣ ਕਾਰਨ ਨਵੀਆਂ ਅਸਾਮੀਆਂ ਵੀ ਬਣਾਈਆਂ ਗਈਆਂ ਹਨ।

ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਲਗਭਗ ਹਰ ਪਿੰਡ ਵਿੱਚ ਘੱਟੋ-ਘੱਟ ਇੱਕ ਰਾਸ਼ਨ ਡਿਪੂ ਉਪਲਬਧ ਹੋਵੇਗਾ। ਇਸ ਨਾਲ ਇੱਕ ਪਾਸੇ ਨੌਜਵਾਨਾਂ ਅਤੇ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਦੂਜੇ ਪਾਸੇ ਰਾਸ਼ਨ ਲਾਭਪਾਤਰੀਆਂ ਨੂੰ ਆਪਣੇ ਪਿੰਡ ਦੇ ਨੇੜੇ ਹੀ ਡਿਪੂ ਮਿਲਣ ਨਾਲ ਵੱਡੀ ਸਹੂਲਤ ਹੋਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments