HomeVideoਭੁਗਤਾਨ ਨਾ ਹੋਣ ’ਤੇ ਲਾਸ਼ ਰੋਕਣ ’ਤੇ ਸਖ਼ਤ ਪਾਬੰਦੀ, ਹਸਪਤਾਲਾਂ ਨੂੰ ਸਰਕਾਰ...

ਭੁਗਤਾਨ ਨਾ ਹੋਣ ’ਤੇ ਲਾਸ਼ ਰੋਕਣ ’ਤੇ ਸਖ਼ਤ ਪਾਬੰਦੀ, ਹਸਪਤਾਲਾਂ ਨੂੰ ਸਰਕਾਰ ਦੇ ਕੜੇ ਹੁਕਮ — ਸੀਐਮ ਭਗਵੰਤ ਮਾਨ

ਚੰਡੀਗੜ੍ਹ: 13 ਦਸੰਬਰ, (ਗੁਰਪ੍ਰੀਤ ਸਿੰਘ):  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਲਈ ਸਖ਼ਤ ਹੁਕਮ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦੀ ਸੂਰਤ ਵਿੱਚ ਭੁਗਤਾਨ ਨਾ ਹੋਣ ਦੇ ਬਹਾਨੇ ਡੈੱਡਬਾਡੀ ਰੋਕੀ ਨਹੀਂ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕਰਨਾ ਅਮਾਨਵੀ ਹੈ ਅਤੇ ਇਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੀਐਮ ਮਾਨ ਨੇ ਕਿਹਾ ਕਿ ਮਰੀਜ਼ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਦੁੱਖ ਅਤੇ ਸਦਮੇ ਵਿੱਚ ਹੁੰਦੇ ਹਨ, ਅਜਿਹੇ ਸਮੇਂ ’ਚ ਹਸਪਤਾਲਾਂ ਵੱਲੋਂ ਭੁਗਤਾਨ ਦੇ ਨਾਂ ’ਤੇ ਲਾਸ਼ ਰੋਕਣਾ ਇਨਸਾਨੀਅਤ ਦੇ ਖ਼ਿਲਾਫ਼ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਹਸਪਤਾਲ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲਾਇਸੈਂਸ ਰੱਦ ਕਰਨ ਤੋਂ ਲੈ ਕੇ ਜੁਰਮਾਨੇ ਅਤੇ ਕਾਨੂੰਨੀ ਕੇਸ ਦਰਜ ਕਰਨ ਤੱਕ ਦੀ ਕਾਰਵਾਈ ਕੀਤੀ ਜਾ ਸਕਦੀ ਹੈ।

ਭਗਵੰਤ ਮਾਨ ਨੇ ਦੋਹਰਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਨੂੰ ਵਪਾਰ ਨਹੀਂ, ਸੇਵਾ ਮੰਨਦੀ ਹੈ ਅਤੇ ਲੋਕਾਂ ਦੀ ਇੱਜ਼ਤ ਤੇ ਹੱਕਾਂ ਨਾਲ ਕਿਸੇ ਨੂੰ ਵੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇੱਕ ਸੰਵੇਦਨਸ਼ੀਲ ਅਤੇ ਮਨੁੱਖੀ ਸਿਹਤ ਪ੍ਰਣਾਲੀ ਤਿਆਰ ਕਰਨਾ ਹੈ, ਜਿੱਥੇ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਸਤਿਕਾਰ ਮਿਲੇ।

Video: 

https://youtube.com/shorts/LlxM3QtYw3U?si=0hdARlXXwvquaxIB

RELATED ARTICLES
- Advertisment -
Google search engine
Google search engine
Google search engine

Most Popular

Recent Comments