Homeਪਟਿਆਲਾ ਅਪਡੇਟਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 'ਸਾਹਿਤਕ ਸਮਾਗਮ' 14 ਦਸੰਬਰ 2025 ਨੂੰ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਸਾਹਿਤਕ ਸਮਾਗਮ’ 14 ਦਸੰਬਰ 2025 ਨੂੰ

ਕੁਲਦੀਪ ਕੌਰ ਭੁੱਲਰ ਦੇ ਨਾਵਲ ‘ਇਸਤਰੀ ਕਥਾ’ ‘ਤੇ ਹੋਵੇਗੀ ਗੋਸ਼ਟੀ

ਪਟਿਆਲਾ, 13 ਦਸੰਬਰ, (ਜਗਜੀਤ ਸਿੰਘ): ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 14 ਦਸੰਬਰ,2025 ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ, ਪੰਜਾਬ, ਨੇੜੇ ਸ਼ੇਰਾਂ ਵਾਲਾ ਗੇਟ,ਪਟਿਆਲਾ ਵਿਖੇ ਜਾਣੀ ਪਛਾਣੀ ਨਾਵਲਕਾਰ ਕੁਲਦੀਪ ਕੌਰ ਭੁੱਲਰ ਦੇ ਨਾਵਲ ‘ਇਸਤਰੀ ਕਥਾ’ ‘ਤੇ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਕਰਨਗੇ ਅਤੇ ਮੁੱਖ ਮਹਿਮਾਨ ਉਘੇ ਸਮਾਜ ਸੇਵਕ ਅਤੇ ਲੇਖਕ ਸ੍ਰੀ ਭਗਵਾਨ ਦਾਸ ਗੁਪਤਾ ਹੋਣਗੇ।

ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦਈ ਅਤੇ ਬੈਰਿਸਟਰ ਤੇ ਸੋਲਿਸਟਰ ਪਰਮਜੀਤ ਸਿੰਘ ਗਿੱਲ (ਕੈਨੇਡਾ), ਉਘੇ ਨਾਵਲਕਾਰ ਪਰਗਟ ਸਿੰਘ ਸਿੱਧੂ (ਬਰਨਾਲਾ), ਬਹੁਪੱਖੀ ਲੇਖਕ ਸੁਖਦੇਵ ਸਿੰਘ ਸ਼ਾਂਤ (ਅਮਰੀਕਾ), ਸਿੱਖਿਆ ਸ਼ਾਸਤਰੀ ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਕੈਨੇਡਾ) ਅਤੇ ਬਹੁਵਿਧਾਈ ਲੇਖਕ ਹਰਪਾਲ ਸਿੰਘ ਸੇਵਕ (ਸ੍ਰੀ ਭੈਣੀ ਸਾਹਿਬ) ਹੋਣਗੇ।

ਭੁੱਲਰ ਦੇ ਨਾਵਲ ਉਪਰ ਨਾਵਲਕਾਰ ਹਰਜੀਤ ਕੌਰ ਵਿਰਕ (ਸਮਾਣਾ) ਮੁੱਖ ਪੇਪਰ ਪੜ੍ਹਨਗੇ ਜਦੋਂ ਕਿ ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਸਹਾਇਕ ਡਾਇਰੈਕਟਰ ਡਾ. ਹਰਨੇਕ ਸਿੰਘ ਢੋਟ, ਬਹੁਪੱਖੀ ਲੇਖਿਕਾ ਕੁਲਵਿੰਦਰ ਚਾਵਲਾ ਅਤੇ ਪਟੇਲ ਨਹਿਰੂ ਮੈਮੋਰੀਅਲ ਕਾਲਜ, ਰਾਜਪੁਰਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸਵਰਨਜੀਤ ਕੌਰ ਬੁਲਾਰਿਆਂ ਵਜੋਂ ਨਾਵਲ ਦੇ ਵੱਖ ਵੱਖ ਉਪਰ ਚਰਚਾ ਕਰਨਗੇ। ਸਮਾਗਮ ਦੌਰਾਨ ਪੁੱਜੇ ਵੱਖ ਵੱਖ ਲੇਖਕ ਵੀ ਆਪਣੀਆਂ ਵੰਨ—ਸੁਵੰਨੀਆਂ ਰਚਨਾਵਾਂ ਸੁਣਾਉਣਗੇ ਅਤੇ ਚਰਚਾ ਹੋਵੇਗੀ।ਲੇਖਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

ਦਵਿੰਦਰ ਪਟਿਆਲਵੀ

ਜਨਰਲ ਸਕੱਤਰ

RELATED ARTICLES
- Advertisment -
Google search engine
Google search engine
Google search engine

Most Popular

Recent Comments