Homeਹਰਿਆਣਾਹਰਿਆਣਾ ਦੇ ਪਲਵਲ 'ਚ ਦਿਲ ਦਹਿਲਾਉਣ ਵਾਲੀ ਘਟਨਾ, ਨਾਬਾਲਗ ਲੜਕੀ ਨਾਲ ਦਰਿੰਦਗੀ

ਹਰਿਆਣਾ ਦੇ ਪਲਵਲ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਨਾਬਾਲਗ ਲੜਕੀ ਨਾਲ ਦਰਿੰਦਗੀ

ਪਲਵਲ/ਹਰਿਆਣਾ:(ਸ਼.ਅ.ਬਿਓਰੋ) : ਉਟਾਵੜ ਥਾਣਾ ਖੇਤਰ ਦੇ ਇੱਕ ਪਿੰਡ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 14 ਸਾਲਾ ਨਾਬਾਲਗ ਲੜਕੀ ਨੂੰ ਘਰ ਵਿੱਚੋਂ ਅਗਵਾ ਕਰਕੇ ਉਸ ਨਾਲ ਜੰਗਲ ਵਿੱਚ ਜਬਰ ਜਨਾਹ ਕੀਤਾ ਗਿਆ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ, ਘਟਨਾ ਉਸ ਵੇਲੇ ਵਾਪਰੀ ਜਦੋਂ ਲੜਕੀ ਦੇ ਪਿਤਾ ਅਤੇ ਭਰਾ ਦੇਰ ਰਾਤ ਇੱਕ ਮਰੀ ਹੋਈ ਬੱਕਰੀ ਨੂੰ ਦਫ਼ਨਾਉਣ ਲਈ ਖੇਤਾਂ ਵਿੱਚ ਗਏ ਹੋਏ ਸਨ। ਇਸ ਦੌਰਾਨ ਘਰ ਵਿੱਚ ਇਕੱਲੀ ਮੌਜੂਦ ਨਾਬਾਲਗ ਲੜਕੀ ਨੂੰ ਪੰਜ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ। ਦੋਸ਼ੀਆਂ ਨੇ ਦਰਵਾਜ਼ਾ ਖੜਕਾਇਆ ਅਤੇ ਜਿਵੇਂ ਹੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ, ਉਸਦਾ ਮੂੰਹ ਬੰਦ ਕਰਕੇ ਉਸਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ।

ਦੋਸ਼ ਹੈ ਕਿ ਲੜਕੀ ਨੂੰ ਜੰਗਲ ਵਿੱਚ ਲੈ ਜਾ ਕੇ ਉਸ ਨਾਲ ਦਰਿੰਦਗੀ ਕੀਤੀ ਗਈ ਅਤੇ ਬਾਅਦ ਵਿੱਚ ਘਰ ਦੇ ਨੇੜੇ ਸੁੱਟ ਕੇ ਦੋਸ਼ੀ ਫਰਾਰ ਹੋ ਗਏ। ਕੁਝ ਸਮੇਂ ਬਾਅਦ ਇੱਕ ਕਾਰ ਆ ਕੇ ਰੁਕੀ, ਜਿਸ ਵਿਚੋਂ ਲੜਕੀ ਰੋਂਦੀ ਹੋਈ ਘਰ ਵੱਲ ਦੌੜੀ।

ਪੀੜਤਾ ਨੇ ਆਪਣੇ ਪਰਿਵਾਰ ਨੂੰ ਪੂਰੀ ਘਟਨਾ ਬਿਆਨ ਕੀਤੀ ਅਤੇ ਦੱਸਿਆ ਕਿ ਅਗਵਾਈ ਅਤੇ ਜਬਰ ਜਨਾਹ ਦੌਰਾਨ ਦੋਸ਼ੀਆਂ ਵਿੱਚੋਂ ਇੱਕ ਦਾ ਮੋਬਾਈਲ ਫੋਨ ਮੌਕੇ ’ਤੇ ਡਿੱਗ ਪਿਆ, ਜਿਸਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ।

ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਉਟਾਵੜ ਪੁਲਿਸ ਨੇ ਪੰਜ ਨਾਮਜ਼ਦ ਨੌਜਵਾਨਾਂ ਵਿਰੁੱਧ ਪੋਕਸੋ ਐਕਟ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਰੇਣੂ ਸ਼ੇਖਾਵਤ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕੀਤਾ ਜਾਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments