Homeਪਟਿਆਲਾ ਅਪਡੇਟਪਟਿਆਲਾ ਚੋਣਾਂ: ਬਾਹਰਲੇ ਪ੍ਰਚਾਰਕਾਂ ਨੂੰ 12 ਦਸੰਬਰ ਸ਼ਾਮ 4 ਵਜੇ ਤੱਕ ਖਾਲੀ...

ਪਟਿਆਲਾ ਚੋਣਾਂ: ਬਾਹਰਲੇ ਪ੍ਰਚਾਰਕਾਂ ਨੂੰ 12 ਦਸੰਬਰ ਸ਼ਾਮ 4 ਵਜੇ ਤੱਕ ਖਾਲੀ ਕਰਨੀ ਪਏਗੀ ਚੋਣ ਹਦੂਦ

ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਵੱਲੋਂ ਅਮਨ-ਕਾਨੂੰਨ ਲਈ ਸਖ਼ਤ ਹੁਕਮ ਜਾਰੀ

ਪਟਿਆਲਾ, 10 ਦਸੰਬਰ (ਛਤਰਪਾਲ ਸਿੰਘ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ–ਕਮ–ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ, ਵੱਖ-ਵੱਖ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਪਟਿਆਲਾ ਜ਼ਿਲ੍ਹੇ ਦੇ ਚੋਣ-ਪ੍ਰਭਾਵਿਤ ਪਿੰਡਾਂ ਵਿੱਚ ਪ੍ਰਚਾਰ ਲਈ ਆਏ ਸਮਰਥਕਾਂ ਅਤੇ ਵਿਅਕਤੀਆਂ ਨੂੰ 12 ਦਸੰਬਰ 2025 ਨੂੰ ਸ਼ਾਮ 4 ਵਜੇ ਚੋਣ ਪ੍ਰਚਾਰ ਖ਼ਤਮ ਹੋਣ ਦੇ ਤੁਰੰਤ ਬਾਅਦ ਇਲਾਕਾ ਖਾਲੀ ਕਰਨਾ ਲਾਜ਼ਮੀ ਹੋਵੇਗਾ

ਇਹ ਹੁਕਮ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹਿਣਗੇ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਫ਼ੈਸਲਾ ਅਮਨ ਕਾਨੂੰਨ ਬਣਾਏ ਰੱਖਣ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਉਣ ਲਈ ਇੱਕਤਰਫ਼ਾ ਤੌਰ ‘ਤੇ ਲਿਆ ਹੈ।

ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬਾਹਰਲੇ ਸਮਰਥਕਾਂ, ਰਿਸ਼ਤੇਦਾਰਾਂ ਅਤੇ ਉਹਨਾਂ ਵਿਅਕਤੀਆਂ ਜਿਨ੍ਹਾਂ ਦਾ ਚੋਣ ਡਿਊਟੀ ਨਾਲ ਕੋਈ ਲੇਣਾ-ਦੇਣਾ ਨਹੀਂ, ਵੱਲੋਂ ਚੋਣ-ਵੇਲੇ ਪਿੰਡਾਂ ਵਿੱਚ ਰਹਿਣ ਨਾਲ ਤਣਾਅ ਅਤੇ ਵਿਘਨ ਪੈਣ ਦੀ ਸੰਭਾਵਨਾ ਹੈ। ਇਸ ਲਈ ਚੋਣ ਪ੍ਰਚਾਰ ਖ਼ਤਮ ਹੋਣ ਨਾਲ ਹੀ ਉਨ੍ਹਾਂ ਲਈ ਪਿੰਡਾਂ ਵਿੱਚ ਰਹਿਣਾ ਮਨਾਹੀ ਹੋਵੇਗਾ।

ਪਟਿਆਲਾ ਪ੍ਰਸ਼ਾਸਨ ਨੇ ਸਿਆਸੀ ਪਾਰਟੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਉਹ ਆਪਣੇ ਬਾਹਰਲੇ ਕਰਮਚਾਰੀਆਂ ਅਤੇ ਸਮਰਥਕਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ, ਤਾਂ ਜੋ 14 ਦਸੰਬਰ ਦੀ ਵੋਟਿੰਗ ਪੂਰੀ ਸ਼ਾਂਤੀ ਅਤੇ ਪਾਰਦਰਸ਼ੀਤਾ ਨਾਲ ਹੋ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments