Homeਪਟਿਆਲਾ ਅਪਡੇਟਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਪੰਜਾਬ–ਹਰਿਆਣਾ ਅਧਿਕਾਰੀਆਂ ਦੀ ਅੰਤਰਰਾਜੀ ਬੈਠਕ

ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਪੰਜਾਬ–ਹਰਿਆਣਾ ਅਧਿਕਾਰੀਆਂ ਦੀ ਅੰਤਰਰਾਜੀ ਬੈਠਕ

12 ਦਸੰਬਰ ਤੋਂ ਗੈਰ ਕਾਨੂੰਨੀ ਵਸਤੂਆਂ ਦੀ ਹੋਏਗੀ ਨਾਕਾਬੰਦੀ

ਪਟਿਆਲਾ, 10 ਦਸੰਬਰ: (ਜਗਜੀਤ ਸਿੰਘ): ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ–2025 ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਅੱਜ ਪਟਿਆਲਾ ਵਿੱਚ ਮਹੱਤਵਪੂਰਨ ਅੰਤਰਰਾਜੀ ਤਾਲਮੇਲ ਬੈਠਕ ਹੋਈ। ਇਹ ਬੈਠਕ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਧਿਕਾਰੀ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ।

ਸੁਰੱਖਿਆ ਪ੍ਰਬੰਧਾਂ ‘ਤੇ ਜ਼ੋਰ, 12 ਦਸੰਬਰ ਤੋਂ 24 ਘੰਟੇ ਨਾਕੇ

ਬੈਠਕ ਦੌਰਾਨ ਦੋਵੇਂ ਰਾਜਾਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ 12 ਦਸੰਬਰ ਤੋਂ 24×7 ਅੰਤਰਰਾਜੀ ਨਾਕਾਬੰਦੀ ਲਗਾਉਣ ‘ਤੇ ਸਹਿਮਤੀ ਦਿੱਤੀ। ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਨਗਦੀ ਦੀ ਤਸਕਰੀ ਰੋਕਣ ਲਈ ਮਿਲਜੁਲ ਕੇ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ।

ਪੂਰਨ ਤਾਲਮੇਲ ਅਤੇ ਜਾਣਕਾਰੀ ਸਾਂਝੀ ਕਰਨ ‘ਤੇ ਸਹਿਮਤੀ

ਅੰਬਾਲਾ, ਕੈਥਲ, ਜੀਂਦ ਅਤੇ ਕੁਰਕਸ਼ੇਤਰਾ ਦੇ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀ ਸਮੇਤ ਹੋਰ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਪੂਰੀ ਸਹਿਯੋਗ ਦੇਣ ਦਾ ਵਾਅਦਾ ਕੀਤਾ। ਫੀਲਡ ਅਧਿਕਾਰੀਆਂ ਦਰਮਿਆਨ ਤੇਜ਼ ਕਮਿਊਨੀਕੇਸ਼ਨ ਚੈਨਲ ਬਣਾਉਣ ਅਤੇ ਮੁੱਖ ਸੜਕਾਂ ਦੇ ਨਾਲ–ਨਾਲ ਲਿੰਕ ਰੋਡਾਂ ਅਤੇ ਕੱਚੇ ਰਸਤੇ ‘ਤੇ ਵੀ ਵਾਧੂ ਗਸ਼ਤ ਬਾਰੇ ਆਪਸੀ ਸਮਝੌਤਾ ਹੋਇਆ।

ਸੰਵੇਦਨਸ਼ੀਲ ਬਲਾਕਾਂ ਵਿੱਚ ਵੱਖਰੀ ਰਣਨੀਤੀ

ਪਟਿਆਲਾ ਦੇ ਸ਼ੰਭੂ ਕਲਾਂ, ਘਨੌਰ, ਭੁਨਰਹੇੜੀ; ਕੁਰਕਸ਼ੇਤਰਾ ਨਾਲ ਲੱਗਦੇ ਭੁਨਰਹੇੜੀ; ਕੈਥਲ ਨਾਲ ਲੱਗਦੇ ਸਨੌਰ, ਸਮਾਣਾ, ਪਾਤੜਾਂ; ਅਤੇ ਜੀਂਦ ਨਾਲ ਲੱਗਦੇ ਪਾਤੜਾਂ ਬਲਾਕਾਂ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਨਿਗਰਾਨੀ ਲਈ ਖਾਸ ਯੋਜਨਾ ਤਿਆਰ ਕੀਤੀ ਗਈ।

ਫੋਟੋ ਕੈਪਸ਼ਨ:

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੰਤਰਰਾਜੀ ਚੋਣ ਤਾਲਮੇਲ ਬੈਠਕ ਦੀ ਅਗਵਾਈ ਕਰਦੀਆਂ। ਨਾਲ ਏ.ਡੀ.ਸੀ. ਦਮਨਜੀਤ ਸਿੰਘ ਮਾਨ ਅਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਵੀ ਹਾਜ਼ਰ।

RELATED ARTICLES
- Advertisment -
Google search engine
Google search engine
Google search engine

Most Popular

Recent Comments