ਪਟਿਆਲਾ, 10 ਦਸੰਬਰ (ਛਤਰਪਾਲ ਸਿੰਘ): ਪਟਿਆਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਨੇ ਅੱਜ ਮੱਥੁਰਾ ਕਾਲੋਨੀ ਸਥਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਪਰਿਸਰ ਵਿੱਚ ਬਣ ਰਹੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ। ਇਹ ਕਾਰਜ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਰਜਿ: ਦੇ ਉਪਰਾਲਿਆਂ ਅਤੇ ਕੌਂਸਲਰ ਰਣਜੀਤ ਸਿੰਘ ਚੰਡੋਕ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਮੌਜੂਦ ਸਨ।
ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਅਤੇ ਹਰ ਧਰਮ ਦੇ ਅਸਥਾਨਾਂ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਸੰਭਾਲ ਲਈ ਖਾਸ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਧਰਮਸ਼ਾਲਾ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇੱਥੇ ਜਰੂਰਤਮੰਦ ਲੜਕਿਆਂ–ਲੜਕੀਆਂ ਦੇ ਵਿਆਹ ਸਮੇਤ ਕਈ ਧਾਰਮਿਕ ਤੇ ਸਮਾਜਕ ਪ੍ਰੋਗਰਾਮ ਕਰਵਾਏ ਜਾ ਸਕਣਗੇ।
ਵਿਧਾਇਕ ਨੇ ਕਿਹਾ ਕਿ ਮੱਥੁਰਾ ਕਾਲੋਨੀ ਦੇ ਰਹਿਣ ਵਾਲੇ ਲੋਕ ਕਈ ਸਾਲਾਂ ਤੋਂ ਇਸ ਧਰਮਸ਼ਾਲਾ ਦੀ ਉਮੀਦ ਕਰ ਰਹੇ ਸਨ, ਜੋ ਹੁਣ ਪੂਰੀ ਹੋ ਰਹੀ ਹੈ।
ਇਸ ਮੌਕੇ ਚੇਅਰਮੈਨ ਤਜਿੰਦਰ ਮਹਿਤਾ, ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਸਮੇਤ ਕਈ ਅਧਿਕਾਰੀ ਅਤੇ ਪ੍ਰਮੁੱਖ ਹਸਤੀਆਂ ਹਾਜਰ ਰਹੀਆਂ। ਮੱਥੁਰਾ ਕਾਲੋਨੀ ਵਾਸੀਆਂ ਨੇ ਸੁਧਾਰ ਸਭਾ ਦੇ ਕੰਮ ਦੀ ਖੂਬ ਸਰਾਹਨਾ ਕੀਤੀ ਅਤੇ ਕਿਹਾ ਕਿ ਜਿਹੜੇ ਕੰਮ ਕਈ ਸਾਲਾਂ ਤੱਕ ਲਟਕੇ ਰਹੇ, ਉਹ 25 ਮਹੀਨਿਆਂ ਵਿੱਚ ਪੂਰੇ ਕਰਵਾ ਕੇ ਦਿਖਾਏ ਗਏ ਹਨ।
ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ, ਵਾਈਸ ਚੇਅਰਮੈਨ ਹਰੀ ਸਿੰਘ, ਪ੍ਰਧਾਨ ਮਿਠੁਨ ਕੁਮਾਰ, ਜਨਰਲ ਸਕੱਤਰ ਦਲੀਪ ਸਿੰਘ, ਖਜਾਨਚੀ ਪੂਰਨ, ਮਦਨ ਗੋਪਾਲ, ਪ੍ਰਭਜੋਤ ਸਿੰਘ ਚੱਢਾ, ਜਸਵਿੰਦਰ ਸਿੰਘ, ਲੱਕੀ, ਬੋਨੀ, ਕਾਲੂ, ਵਿਕੀ ਪੇਂਟਰ, ਰਾਜੇਸ਼ ਕੁਮਾਰ, ਸੁਰਿੰਦਰ ਕੁਮਾਰ ਪਾਠਕ, ਅਜੇ ਸੇਵਾਦਾਰ, ਨੋਨੀ ਜੇ.ਸੀ.ਬੀ., ਗੁਰਪ੍ਰੀਤ ਸਿੰਘ, ਤਰਸੇਮ ਵਰਮਾ, ਰਾਮ ਲਾਲ ਗੋਇਲ, ਕੇਦਾਰ ਨਾਥ ਗੋਇਲ ਅਤੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਸਮੇਤ ਕਈ ਲੋਕ ਹਾਜਰ ਸਨ।
