Home ਪਟਿਆਲਾ ਅਪਡੇਟ ਦੂਜਾ ਡਬਲਿਯੂ.ਐਚ.ਓ. ਗਲੋਬਲ ਸੰਮੇਲਨ ਰਵਾਇਤੀ ਇਲਾਜ ‘ਤੇ ਲੋਕਾਂ ਦਾ ਵਿਸ਼ਵਾਸ਼ ਮਜ਼ਬੂਤ ਕਰੇਗਾ:...

ਦੂਜਾ ਡਬਲਿਯੂ.ਐਚ.ਓ. ਗਲੋਬਲ ਸੰਮੇਲਨ ਰਵਾਇਤੀ ਇਲਾਜ ‘ਤੇ ਲੋਕਾਂ ਦਾ ਵਿਸ਼ਵਾਸ਼ ਮਜ਼ਬੂਤ ਕਰੇਗਾ: ਡਾ. ਸੋਮਾ ਮੂਰਤੀ

0

ਪਟਿਆਲਾ, 9 ਦਸੰਬਰ: (ਗੁਰਪ੍ਰੀਤ ਸਿੰਘ) : ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਪਟਿਆਲਾ ਦੇ ਡਾਇਰੈਕਟਰ ਡਾ. ਸੋਮਾ ਮੂਰਤੀ ਨੇ ਕਿਹਾ ਹੈ ਕਿ ਕੇਂਦਰੀ ਆਯੂਸ਼ ਮੰਤਰਾਲੇ ਵੱਲੋਂ 17 ਤੋਂ 19 ਦਸੰਬਰ ਤੱਕ ਨਵੀਂ ਦਿੱਲੀ ਵਿੱਚ ਕਰਵਾਇਆ ਜਾ ਰਿਹਾ ਦੂਜਾ ਡਬਲਿਯੂ.ਐਚ.ਓ. ਗਲੋਬਲ ਸੰਮੇਲਨ ਭਾਰਤ ਦੀ ਰਵਾਇਤੀ ਔਸ਼ਧੀ ਅਤੇ ਇਲਾਜ ਪੱਧਤੀ ‘ਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਇਹ ਸੰਮੇਲਨ ਰਵਾਇਤੀ ਚਿਕਿਤਸਾ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਮਹੱਤਵਪੂਰਨ ਹੈ।

ਅਸ਼ਵਗੰਧਾ ਦੇ ਵਧਦੇ ਗਲੋਬਲ ਮਹੱਤਵ ‘ਤੇ ਖ਼ਾਸ ਚਰਚਾ

ਡਾ. ਮੂਰਤੀ ਨੇ ਦੱਸਿਆ ਕਿ ਸੰਮੇਲਨ ਵਿੱਚ ਅਸ਼ਵਗੰਧਾ ਉੱਤੇ ਵਿਸ਼ੇਸ਼ ਰੂਪ ਨਾਲ ਚਰਚਾ ਹੋਵੇਗੀ — ਇਸ ਦੇ ਪਰੰਪਰਾਗਤ ਵਰਤੋਂ ਤੋਂ ਲੈ ਕੇ ਅੱਜ ਦੇ ਸਮੇਂ ਵਿੱਚ ਸਿਹਤ ਲਈ ਵੱਧ ਰਹੇ ਫਾਇਦਿਆਂ ਤੱਕ।
ਉਨ੍ਹਾਂ ਕਿਹਾ ਕਿ ਅਸ਼ਵਗੰਧਾ: ਪ੍ਰੰਪਰਾਗਤ ਬੁੱਧੀ ਤੋਂ ਗਲੋਬਲ ਪ੍ਰਭਾਵ ਤੱਕ” ਨਾਮਕ ਖ਼ਾਸ ਸੈਸ਼ਨ ਵਿੱਚ ਇਸ ਪੁਰਾਤਨ ਭਾਰਤੀ ਔਸ਼ਧੀ ਪੌਦੇ ਦੀ ਮਹੱਤਤਾ ਨੂੰ ਵਿਸ਼ਵ ਪੱਧਰ ‘ਤੇ ਰੋਸ਼ਨ ਕੀਤਾ ਜਾਵੇਗਾ।

ਸੰਮੇਲਨ ਦਾ ਮੁੱਖ ਵਿਸ਼ਾ: ਸਿਹਤ ਤੇ ਤੰਦਰੁਸਤੀ ਵਿਚ ਸੰਤੁਲਨ

ਕੇਂਦਰੀ ਆਯੁਰਵੈਦਿਕ ਖੋਜ਼ ਸੰਸਥਾਨ ਵਿੱਚ ਹੋਈ ਗੱਲਬਾਤ ਦੌਰਾਨ ਡਾ. ਮੂਰਤੀ ਨੇ ਦੱਸਿਆ ਕਿ ਗਲੋਬਲ ਸੰਮੇਲਨ ਦਾ ਮੁੱਖ ਵਿਸ਼ਾ
ਸਿਹਤ ਤੇ ਤੰਦਰੁਸਤੀ ਦਾ ਵਿਗਿਆਨ ਅਤੇ ਅਭਿਆਸ ਦਰਮਿਆਨ ਸੰਤੁਲਨ ਬਹਾਲ ਕਰਨਾ” ਹੈ।

100 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ

ਇਸ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ, ਆਯੁਰਵੈਦ ਅਤੇ ਪੁਰਾਤਨ ਚਿਕਿਤਸਾ ਪ੍ਰਣਾਲੀਆਂ ਨਾਲ ਜੁੜੇ ਵਿਸ਼ੇਸ਼ਗਿਆਣ ਸ਼ਿਰਕਤ ਕਰਨਗੇ।
ਡਾ. ਮੂਰਤੀ ਨੇ ਕਿਹਾ ਕਿ ਇਹ ਮੰਚ ਭਾਰਤ ਦੀ ਰਵਾਇਤੀ ਦੇਸੀ ਇਲਾਜ ਪੰਥੀਆਂ ਨੂੰ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤੀ ਦੇਣ ਦਾ ਵੱਡਾ ਮੌਕਾ ਹੈ।

ਸੰਸਥਾ ਨੇ ਇਸ ਸੰਮੇਲਨ ਨੂੰ ਭਾਰਤ ਦੀ ਪੁਰਾਤਨ ਗਿਆਨ-ਪ੍ਰਣਾਲੀ ਨੂੰ ਦੁਨੀਆ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।

Exit mobile version