Home ਪੰਜਾਬ ਲਾਪਤਾ ਸਰੂਪ ਮਾਮਲੇ ‘ਤੇ SGPC ਦੀ ਸਪੱਸ਼ਟਤਾ: “ਜਾਂਚ ਪੂਰੀ, ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼...

ਲਾਪਤਾ ਸਰੂਪ ਮਾਮਲੇ ‘ਤੇ SGPC ਦੀ ਸਪੱਸ਼ਟਤਾ: “ਜਾਂਚ ਪੂਰੀ, ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋ ਚੁੱਕੀ”

0

ਅੰਮ੍ਰਿਤਸਰ: (ਗੁਰਪ੍ਰੀਤ ਸਿੰਘ) : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਲਾਪਤਾ ਸਰੂਪ ਸਬੰਧੀ ਚੱਲ ਰਹੀ ਚਰਚਾ ‘ਤੇ ਆਪਣਾ ਸਪੱਸ਼ਟ ਸਟੈਂਡ ਰੱਖਦੇ ਹੋਏ ਕਿਹਾ ਹੈ ਕਿ ਮਾਮਲੇ ਨੂੰ ਬੇਵਜ੍ਹਾ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ। SGPC ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕਮੇਟੀ ਨੇ ਆਪਣੇ ਪੱਧਰ ‘ਤੇ ਜਾਂਚ ਪੂਰੀ ਕਰਕੇ ਜਿੰਮੇਵਾਰ ਅਧਿਕਾਰੀਆਂ ਖਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕਰ ਦਿੱਤੀ ਹੈ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੇ ਆਧਾਰ ‘ਤੇ SGPC ਨੇ ਤੁਰੰਤ ਕਾਰਵਾਈ ਕੀਤੀ ਸੀ ਅਤੇ ਇਹ ਮਾਮਲਾ ਨਵਾਂ ਨਹੀਂ, ਸਗੋਂ ਪੰਜ–ਸੱਤ ਸਾਲ ਪੁਰਾਣਾ ਹੈ, ਜਿਸਦਾ ਨਿਪਟਾਰਾ ਉਸੇ ਸਮੇਂ ਕਰ ਦਿੱਤਾ ਗਿਆ ਸੀ।

“ਕੋਈ ਵੀ ਸਰੂਪ ਲਾਪਤਾ ਨਹੀਂ, ਇਹ ਸ਼ਬਦਾਵਲੀ ਗਲਤ ਹੈ”

ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ “ਲਾਪਤਾ ਸਰੂਪ” ਸ਼ਬਦ ਵਰਤਣਾ ਗਲਤ ਅਤੇ ਭ੍ਰਮ ਫੈਲਾਉਣ ਵਾਲਾ ਹੈ।
ਉਨ੍ਹਾਂ ਸਾਫ਼ ਕਿਹਾ: ਨਾ ਕੋਈ ਸਰੂਪ ਲਾਪਤਾ ਹੋਇਆ ਹੈ ਅਤੇ ਨਾ ਹੀ ਹੋਵੇਗਾ। ਗੁਰੂ ਸਾਹਿਬ ਆਪ ਸਭ ਦੀ ਰੱਖਿਆ ਕਰਦੇ ਹਨ।”

SGPC ‘ਤੇ ਸਿਆਸੀ ਹਮਲੇ ਗਲਤ — ਮੰਨਣ

ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਤੱਤ ਮਾਮਲੇ ਨੂੰ ਸਿਰਫ਼ ਸਿਆਸੀ ਫਾਇਦੇ ਲਈ ਉਛਾਲ ਰਹੇ ਹਨ, ਜਦਕਿ SGPC ਨੇ ਹਰ ਪੱਖ ਤੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਹੈ।
ਉਨ੍ਹਾਂ ਤਿੱਖੇ ਸਵਾਲ ਵੀ ਉਠਾਏ ਕਿ:
ਜਦੋਂ ਸਰਕਾਰੀ ਅਧਿਕਾਰੀ ਕਦੇ ਗਲਤੀ ਕਰਦੇ ਹਨ, ਕੀ ਮੁੱਖ ਮੰਤਰੀ ਅਸਤੀਫ਼ਾ ਦੇਂਦੇ ਹਨ?”

“ਪੰਥਕ ਸੇਵਾ ਨਹੀਂ ਦਿਖਦੀ, ਕੇਵਲ ਵਿਰੋਧ ਦਿਸਦਾ ਹੈ”

ਮੰਨਣ ਨੇ ਕਿਹਾ ਕਿ ਜਿਹੜੇ ਤੱਤ ਅੱਜ ਪੰਥਕ ਹੌਕੇ ਤੇ ਮਹਿਲਾਂ ਬੁਲਾ ਰਹੇ ਹਨ, ਉਹਨਾਂ ਨੂੰ ਇਹ ਨਹੀਂ ਦਿਖਦਾ ਕਿ SGPC ਗੁਰਦੁਆਰਿਆਂ ਵਿਚ ਸੰਗਤਾਂ ਦੀ ਸੇਵਾ ਲਈ ਦਿਨ-ਰਾਤ ਕਿਵੇਂ ਕੰਮ ਕਰ ਰਹੀ ਹੈ —
ਸਾਫ਼-ਸਫ਼ਾਈ, ਪ੍ਰਬੰਧ, ਲੰਗਰ ਅਤੇ ਅਨਗਿਣਤ ਸੇਵਾਵਾਂ।

11 ਦਸੰਬਰ ਨੂੰ ਅਹਿਮ ਬੈਠਕ

SGPC ਨੇ 11 ਦਸੰਬਰ ਨੂੰ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਬੁਲਾਈ ਹੈ, ਜਿਸ ਵਿੱਚ FIR ਅਤੇ ਹੋਰ ਕਾਨੂੰਨੀ ਪੱਖਾਂ ਬਾਰੇ ਚਰਚਾ ਕੀਤੀ ਜਾਵੇਗੀ।

ਕੁਲਵੰਤ ਸਿੰਘ ਮੰਨਣ ਨੇ ਅੰਤ ਵਿੱਚ ਜ਼ੋਰ ਦਿੱਤਾ ਕਿ ਪੰਥਕ ਮਾਮਲਿਆਂ ਵਿਚ ਸਰਕਾਰੀ ਦਖ਼ਲਅੰਦਾਜ਼ੀ ਵਾਂਛਣਯੋਗ ਨਹੀਂ, ਅਤੇ SGPC ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ।

Exit mobile version