Homeਦੇਸ਼ਰਾਜਸਥਾਨ ਹਾਈ ਕੋਰਟ ਪ੍ਰੀਖਿਆ ਨਕਲਕਾਂਡ: ਜਾਸੂਸੀ ਕੈਮਰੇ–ਬਲੂਟੁੱਥ ਦੇ ਸਹਾਰੇ ਨਕਲ

ਰਾਜਸਥਾਨ ਹਾਈ ਕੋਰਟ ਪ੍ਰੀਖਿਆ ਨਕਲਕਾਂਡ: ਜਾਸੂਸੀ ਕੈਮਰੇ–ਬਲੂਟੁੱਥ ਦੇ ਸਹਾਰੇ ਨਕਲ

4 ਜੂਨੀਅਰ ਕਲਰਕ ਹਿਰਾਸਤ ਵਿੱਚ

ਜੈਪੁਰ: 8 ਦਸੰਬਰ (ਰਾਜੇਸ਼ ਕੁਮਾਰ) : ਰਾਜਸਥਾਨ ਵਿੱਚ ਇੱਕ ਵੱਡੇ ਨਕਲਕਾਂਡ ਦਾ ਖੁਲਾਸਾ ਹੋਇਆ ਹੈ ਜਿੱਥੇ ਹਾਈ ਕੋਰਟ ਦੀ 2022 ਦੀ ਸਾਂਝੀ ਭਰਤੀ ਪ੍ਰੀਖਿਆ ਦੌਰਾਨ ਹਾਈ-ਟੈਕ ਤਰੀਕੇ ਨਾਲ ਨਕਲ ਕਰਵਾਉਣ ਦੇ ਆਰੋਪ ’ਚ ਚਾਰ ਜੂਨੀਅਰ ਕਲਰਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਪੈਸ਼ਲ ਅਪ੍ਰੇਸ਼ਨ ਗਰੁੱਪ (SOG) ਨੇ ਕੀਤੀ, ਜਿਸਨੇ ਦਾਅਵਾ ਕੀਤਾ ਕਿ ਆਰੋਪੀ ਇੱਕ ਸੁਚੱਜੇ ਨਕਲ ਨੈੱਟਵਰਕ ਦਾ ਹਿੱਸਾ ਸਨ।

ਜਾਂਚ ਦੌਰਾਨ SOG ਨੂੰ ਪਤਾ ਲੱਗਿਆ ਕਿ ਪ੍ਰੀਖਿਆ ਦੌਰਾਨ ਜਾਸੂਸੀ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਬਾਹਰ ਭੇਜਿਆ ਜਾਂਦਾ ਸੀ ਅਤੇ ਫਿਰ ਬਲੂਟੁੱਥ ਡਿਵਾਈਸਾਂ ਰਾਹੀਂ ਉਤਰ ਮੁੜ ਪ੍ਰੀਖਿਆਰਥੀਆਂ ਤੱਕ ਪਹੁੰਚਾਏ ਜਾਂਦੇ ਸਨ। ਤਕਨੀਕ ਦੇ ਇਸ ਦੁਰਵਰਤੋਂ ਨੇ ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਗ੍ਰਿਫ਼ਤਾਰ ਚਾਰ ਆਰੋਪੀਆਂ ਦੀ ਪਹਿਚਾਣ ਦਿਨੇਸ਼ ਕੁਮਾਰ, ਮਨੋਜ ਕੁਮਾਰ ਬੋਰਾਣ, ਰਮੇਸ਼ ਕੁਮਾਰ ਅਤੇ ਮਨੀਸ਼ ਬੁੜੀਆ ਵਜੋਂ ਹੋਈ ਹੈ। ਇਹ ਚਾਰੇ ਰਾਜਸਥਾਨ ਦੀਆਂ ਵੱਖ-ਵੱਖ ਅਦਾਲਤਾਂ ਵਿਚ ਜੂਨੀਅਰ ਕਲਰਕ ਵਜੋਂ ਕੰਮ ਕਰ ਰਹੇ ਸਨ।

ਪੁਲਿਸ ਦੇ ਮੁਤਾਬਕ ਇਹ ਵਿਅਕਤੀ ਨਾ ਸਿਰਫ ਆਪਣੇ ਲਈ, ਬਲਕਿ ਹੋਰ ਪ੍ਰੀਖਿਆਰਥੀਆਂ ਲਈ ਵੀ ਨਕਲ ਸੁਵਿਧਾ ਮੁਹੱਈਆ ਕਰਵਾ ਰਹੇ ਸਨ। ਉਹਨਾਂ ਨੇ ਜੂਨੀਅਰ ਨਿਆਂਇਕ ਸਹਾਇਕ, ਕਲਰਕ ਗਰੇਡ-2 ਅਤੇ ਸਹਾਇਕ ਕਲਰਕ ਗਰੇਡ-2 ਵਰਗੀਆਂ ਪ੍ਰੀਖਿਆਵਾਂ ਵਿੱਚ ਗਲਤ ਤਰੀਕੇ ਨਾਲ ਪਾਸ ਹੋਣ ਲਈ ਤਕਨੀਕੀ ਯੰਤ੍ਰਾਂ ਦਾ ਸਹਾਰਾ ਲਿਆ।

ਕਈ ਭਰਤੀ ਪ੍ਰੀਖਿਆਵਾਂ ‘ਚ ਘਪਲੇ ਦੀਆਂ ਸ਼ਿਕਾਇਤਾਂ ਆਉਣ ਤੋਂ ਬਾਅਦ SOG ਨੇ ਵਿਆਪਕ ਜਾਂਚ ਸ਼ੁਰੂ ਕੀਤੀ ਸੀ। EO ਅਤੇ RO ਪ੍ਰੀਖਿਆਵਾਂ ਵਿੱਚ ਗੜਬੜੀਆਂ ਦੀ ਜਾਂਚ ਦੌਰਾਨ ਇਹ ਨਕਲ ਨੈੱਟਵਰਕ ਬੇਨਕਾਬ ਹੋਇਆ, ਜਿਸ ਦੀਆਂ ਲੜੀਆਂ ਹਾਈ ਕੋਰਟ ਦੀ ਜੂਨੀਅਰ ਕਲਰਕ ਪ੍ਰੀਖਿਆ ਤੱਕ ਜਾ ਰਹੀਆਂ ਸਨ।

ਗ੍ਰਿਫ਼ਤਾਰ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸਨੇ ਉਨ੍ਹਾਂ ਨੂੰ 10 ਦਸੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਘਟਨਾ ਤੋਂ ਬਾਅਦ ਭਰਤੀ ਪ੍ਰਕਿਰਿਆ ਦੀ ਸੁਰੱਖਿਆ ਮੈਕੇਨਿਜ਼ਮ ‘ਤੇ ਸਵਾਲ ਚੁੱਭਦੇ ਨਜ਼ਰ ਆ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments