Homeਪਟਿਆਲਾ ਅਪਡੇਟMRSPTU ਵੱਲੋਂ “ਯੂਨੀਵਰਸਿਟੀ ਐਟ ਯੋਰ ਡੋਰਸਟੈਪ” ਮੁਹਿੰਮ ਦੀ ਸ਼ੁਰੂਆਤ

MRSPTU ਵੱਲੋਂ “ਯੂਨੀਵਰਸਿਟੀ ਐਟ ਯੋਰ ਡੋਰਸਟੈਪ” ਮੁਹਿੰਮ ਦੀ ਸ਼ੁਰੂਆਤ

ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਕੀਤਾ ਪੰਜਾਬ ਸਟੇਟ ਏਰੋਨੌਟੀਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ਦਾ ਦੌਰਾ

ਪਟਿਆਲਾ, 08 ਦਸੰਬਰ: (ਗੁਰਪ੍ਰੀਤ ਸਿੰਘ) : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐੱਸ.ਪੀ.ਟੀ.ਯੂ.) ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ “ਯੂਨੀਵਰਸਿਟੀ ਐਟ ਯੋਰ ਡੋਰਸਟੈਪ” ਮੁਹਿੰਮ ਅਧੀਨ ਪੰਜਾਬ ਸਟੇਟ ਏਰੋਨੌਟੀਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ਦਾ ਮਹੱਤਵਪੂਰਨ ਦੌਰਾ ਕੀਤਾ। ਦੌਰੇ ਦਾ ਉਦੇਸ਼ ਪਟਿਆਲਾ ਜ਼ਿਲ੍ਹੇ ਅਧੀਨ ਆਉਣ ਵਾਲੀਆਂ ਸਾਰੀਆਂ ਸੰਬੰਧਤ ਸੰਸਥਾਵਾਂ ਨਾਲ ਯੂਨੀਵਰਸਿਟੀ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਅਕਾਦਮਿਕ ਸਹਿਯੋਗ ਵਿੱਚ ਵਾਧਾ ਕਰਨਾ ਸੀ।

ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਅਕਾਦਮਿਕ ਗੁਣਵੱਤਾ ਵਿੱਚ ਸੁਧਾਰ ਕਰਨਾ, ਹੁਨਰ-ਆਧਾਰਿਤ ਸਿੱਖਿਆ ਨੂੰ ਵਧਾਉਣਾ ਅਤੇ ਦਾਖਲਾ ਮੌਕਿਆਂ ਲਈ ਨਵੀਆਂ ਸੰਭਾਵਨਾਵਾਂ ਖੋਜਣੇ ਹਨ। ਇਸ ਮੁਹਿੰਮ ਰਾਹੀਂ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਨਜ਼ਦੀਕੀ ਤਾਲਮੇਲ ਹੋਰ ਮਜ਼ਬੂਤ ਹੋਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਕਰੀਅਰ ਦੇ ਖੇਤਰ ਵਿੱਚ ਬਿਹਤਰ ਮੌਕੇ ਮਿਲਣਗੇ।

ਦੌਰੇ ਦੌਰਾਨ ਕਾਲਜ ਡਾਇਰੈਕਟਰ ਡਾ. ਬਲਰਾਜ ਸਿੰਘ, ਡਾ. ਅੰਜੂ ਸ਼ਰਮਾ ਸਮੇਤ ਵੱਖ-ਵੱਖ ਸੰਬੰਧਤ ਕਾਲਜਾਂ ਦੇ ਚੇਅਰਮੈਨ, ਡਾਇਰੈਕਟਰ ਅਤੇ ਸੀਨੀਅਰ ਪ੍ਰਤਿਨਿਧੀਆਂ ਵੀ ਹਾਜ਼ਰ ਸਨ। ਮੀਟਿੰਗ ਵਿੱਚ ਅਕਾਦਮਿਕ ਨਤੀਜਿਆਂ ਦੇ ਸੁਧਾਰ, ਕੋਰਸਾਂ ਦੇ ਵਿਸਥਾਰ ਤੇ ਸੰਸਥਾਵਾਂ ਨੂੰ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ਵੱਲ ਮਿਲਜੁਲ ਕੇ ਕੰਮ ਕਰਨ ‘ਤੇ ਵਿਚਾਰ-ਵਟਾਂਦਰਾ ਹੋਇਆ।

ਵਾਈਸ ਚਾਂਸਲਰ ਦੇ ਨਾਲ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਦਾਖਲਾ ਪ੍ਰਕਿਰਿਆ, ਅਕਾਦਮਿਕ ਤਰੱਕੀ ਅਤੇ ਨਵੀਆਂ ਨੀਤੀਆਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ।

ਦੌਰੇ ਦੀ ਖ਼ਾਸ ਝਲਕ ਫੈਕਲਟੀ ਨਾਲ ਹੋਈ ਇੰਟਰਐਕਟਿਵ ਬੈਠਕ ਰਹੀ, ਜਿਸ ਵਿੱਚ ਅਧਿਆਪਕਾਂ ਨੇ ਪਾਠਕ੍ਰਮ ਸੁਧਾਰ, ਪ੍ਰੀਖਿਆ ਪ੍ਰਣਾਲੀ, ਰਿਸਰਚ ਮੌਕਿਆਂ ਅਤੇ ਵਿਦਿਆਰਥੀ ਸਹਿਯੋਗ ਸਮੇਂ ਲੋੜੀਂਦੇ ਸੁਝਾਵ ਸਾਂਝੇ ਕੀਤੇ। ਪ੍ਰੋ. ਸ਼ਰਮਾ ਨੇ ਫੈਕਲਟੀ ਦੇ ਕੀਮਤੀ ਵਿਚਾਰਾਂ ਦੀ ਪ੍ਰਸ਼ੰਸਾ ਕਰਦਿਆਂ ਭਰੋਸਾ ਦਿਵਾਇਆ ਕਿ ਯੋਗ ਸੁਝਾਵਾਂ ’ਤੇ ਸਮੇਂ-ਸਿਰ ਵਿਚਾਰ ਕਰਕੇ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments