Home ਪਟਿਆਲਾ ਅਪਡੇਟ ਮੇਅਰ ਤੇ ਕਮਿਸ਼ਨਰ ਨੇ ਡੇਅਰੀ ਪ੍ਰੋਜੈਕਟ ’ਚ ਅਲਾਟ ਪਲਾਟਾਂ ’ਤੇ ਤੁਰੰਤ ਸ਼ਿਫਟ...

ਮੇਅਰ ਤੇ ਕਮਿਸ਼ਨਰ ਨੇ ਡੇਅਰੀ ਪ੍ਰੋਜੈਕਟ ’ਚ ਅਲਾਟ ਪਲਾਟਾਂ ’ਤੇ ਤੁਰੰਤ ਸ਼ਿਫਟ ਹੋਣ ਦੇ ਨਿਰਦੇਸ਼

0
ਪ੍ਰੋਜੈਕਟ ਵਿਖੇ ਗੱਲਬਾਤ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਅਤੇ ਹੋਰ

 25 ਦਸੰਬਰ ਤੱਕ ਸ਼ਿਫਟ ਨਾ ਹੋਣ ਦੀ ਸੂਰਤ ਵਿੱਚ ਅਲਾਟਮੈਂਟ ਰੱਦ ਹੋਵੇਗੀ : ਮੇਅਰ, ਕਮਿਸ਼ਨਰ

ਪਟਿਆਲਾ, 8 ਦਸੰਬਰ (ਜਗਜੀਤ ਸਿੰਘ) : ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਚੱਲ ਰਹੀਆਂ ਡੇਅਰੀਆਂ ਨੂੰ ਇਕ ਸੁਚੱਜੀ ਅਤੇ ਸਫ਼ਾਈ ਯੁਕਤ ਥਾਂ ’ਤੇ ਸਥਾਪਿਤ ਕਰਨ ਲਈ ਬਣਾਏ ਗਏ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਸਬੰਧੀ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਪਰਮਜੀਤ ਸਿੰਘ, ਆਈ.ਏ.ਐਸ. ਨੇ ਪ੍ਰੋਜੈਕਟ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਵਿਚ ਮੌਜੂਦ 65 ਡੇਅਰੀ ਮਾਲਕਾਂ ਨੂੰ ਸਾਲ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਵਿਖੇ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ ਸੀ। ਇਨ੍ਹਾਂ ਡੇਅਰੀ ਮਾਲਕਾਂ ਵੱਲੋਂ ਨਿਯਮਾਂ ਅਨੁਸਾਰ ਬਣਦੀ 5 ਫੀਸਦੀ ਰਾਸ਼ੀ ਨਗਰ ਨਿਗਮ ਪਟਿਆਲਾ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ।ਪਰ ਪਲਾਟ ਅਲਾਟ ਹੋਣ ਅਤੇ 5 ਫੀਸਦੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਇਹ ਸਾਰੇ ਡੇਅਰੀ ਮਾਲਕ ਅਜੇ ਤੱਕ ਡੇਅਰੀ ਪ੍ਰੋਜੈਕਟ ਦੀ ਵਾਲੀ ਥਾਂ ’ਤੇ ਸ਼ਿਫਟ ਨਹੀਂ ਹੋਏ ਹਨ, ਜਿਸ ਕਾਰਨ ਸ਼ਹਿਰ ਵਿੱਚ ਸਫ਼ਾਈ ਅਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਬਣੀਆਂ ਹੋਈਆਂ ਹਨ।

ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਜਿਨ੍ਹਾਂ ਡੇਅਰੀ ਮਾਲਕਾਂ ਨੂੰ ਡੇਅਰੀ ਪ੍ਰੋਜੈਕਟ ਵਿੱਚ ਪਲਾਟ ਅਲਾਟ ਹੋ ਚੁੱਕੇ ਹਨ, ਉਹ ਹਰ ਹਾਲਤ ਵਿੱਚ ਮਿਤੀ 25 ਦਸੰਬਰ ਤੱਕ ਡੇਅਰੀ ਪ੍ਰੋਜੈਕਟ ਵਾਲੀ ਸਾਈਟ ’ਤੇ ਸ਼ਿਫਟ ਹੋਣ। ਕਮਿਸ਼ਨਰ ਨੇ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਡੇਅਰੀ ਮਾਲਕ  ਇਸ ਪ੍ਰੋਜੈਕਟ ’ਚ ਸ਼ਿਫਟ ਨਾ ਹੋਏ ਤਾਂ ਉਨ੍ਹਾਂ ਦੇ ਪਲਾਟ ਦੀ ਅਲਾਟਮੈਂਟ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਅਤੇ ਜਮ੍ਹਾਂ ਕਰਵਾਈ 5 ਫੀਸਦੀ ਰਾਸ਼ੀ ਵੀ ਜਬਤ ਕੀਤੀ ਜਾਵੇਗੀ। ਇਸ ਮਗਰੋਂ ਡੇਅਰੀ ਮਾਲਕਾ ਨੂੰ ਨਵੇਂ ਸਿਰੇ ਤੋਂ ਪਲਾਟਾਂ ਦੀ ਅਲਾਟਮੈਂਟ ਕਰਵਾਉਣੀ ਹੋਵੇਗੀ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਸ ਦੇ ਨਾਲ ਹੀ ਅਜਿਹੇ ਡੇਅਰੀ ਮਾਲਕਾਂ ਨੂੰ ਪਹਿਲਾ ਤੋਂ ਹੀ ਚਲਾਈ ਜਾ ਰਹੀ ਥਾਂ ’ਤੇ ਡੇਅਰੀ ਚਲਾਉਣ ਦੀ ਆਗਿਆ ਵੀ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਸਾਫ਼–ਸੁਥਰਾ ਅਤੇ ਵਾਤਾਵਰਣਕ ਤੌਰ ’ਤੇ ਸੁਚੱਜਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ 5 ਫੀਸਦੀ ਰਾਸ਼ੀ ਜਮਾਂ ਕਰਵਾਉਣ ਵਾਲੇ 65 ਡੇਅਰੀ ਮਾਲਕਾਂ ਦੇ ਨਾਮਾਂ ਵਿੱਚ
ਮਨਿੰਦਰ ਸਿੰਘ, ਜਗਮੋਹਨ ਸਿੰਘ ਮੋਹਨ ਲਾਲ, ਮਹਿੰਦਰ ਸਿੰਘ, ਤੇਜਿੰਦਰਪਾਲ ਸਿੰਘ, ਰਣਵਿੰਦਰ ਕੁਮਾਰ, ਤੇਜਿੰਦਰ ਸਿੰਘ, ਲਖਵੀਰ ਸਿੰਘ, ਸੰਦੀਪ ਸਿੰਘ, ਜਸਵਿੰਦਰ ਸਿੰਘ, ਹਰਚਰਨ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਸੁਖਵੀਰ ਸਿੰਘ, ਅਵਤਾਰ ਸਿੰਘ, ਤਰਸੇਮ ਦਾਸ,ਜਤਿੰਦਰ ਦਾਸ, ਤਰਨਜੀਤ ਸਿੰਘ, ਸੁਖਵੀਰ ਸਿੰਘ, ਭਰਪੂਰ ਸਿੰਘ, ਲਵਿੰਦਰ ਕੁਮਾਰ, ਮੁਖਤਿਆਰ ਸਿੰਘ, ਗੁਰਵਿੰਦਰਪਾਲ ਸਿੰਘ, ਕੰਵਲਜੀਤ ਸਿੰਘ, ਨਿਸ਼ਾਨ ਸਿੰਘ ਸੰਧੂ, ਦੇਵੀਦਾਸ ਜਲੋਟਾ, ਰਾਕੇਸ਼ ਜਲੋਟਾ, ਅਵਤਾਰ ਸਿੰਘ, ਪ੍ਰਭਜੀਤ ਸਿੰਘ, ਜਸਵੀਰ ਸਿੰਘ, ਹਰਚਰਨ ਸਿੰਘ, ਵਿਨੋਦ ਕੁਮਾਰ, ਪਵਨ ਕੁਮਾਰ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ ਗੁਰਪ੍ਰੀਤ ਸਿੰਘ, ਸ਼ਾਮ ਲਾਲ ਕਾਕਾ, ਜਸਪਾਲ ਸਿੰਘ, ਬਿੱਟੂ ਜਲੋਟਾ, ਰਜੇਸ਼ ਕੁਮਾਰ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ, ਤ੍ਰਿਪਤ ਕੌਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਮੋਹਰ ਸਿੰਘ, ਜਸਬੀਰ ਸਿੰਘ, ਗੁਰਤੇਜ ਸਿੰਘ, ਦਲਬੀਰ ਸਿੰਘ, ਦਾਰਾ ਸਿੰਘ, ਜਾਗੀਰ ਸਿੰਘ, ਜੱਗਰ ਸਿੰਘ, ਸੰਜੀਵ ਕੁਮਾਰ, ਵਿੱਕੀ ਬਾਂਸਲ, ਜਗਜੀਤ ਸਿੰਘ ,ਜਸਮੀਤ ਕੌਰ, ਤਰਸੇਮ ਚੰਦ, ਕੁਲਦੀਪ ਕੌਰ, ਧਰਮਿੰਦਰ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ ,ਮਹਿੰਦਰ ਪਾਲ ਸਿੰਘ, ਮਿੱਕਲ ਮਸੀਹ, ਜਸਪ੍ਰੀਤ ਸਿੰਘ, ਧਰਮਜੀਤ ਕੌਰ, ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਸ਼ਾਮਲ ਹਨ.

Exit mobile version