HomeUncategorizedਵਾਇਰਲ ਵੀਡੀਓ ਰਾਹੀਂ ਮਿਲੀ ਸ਼ਿਕਾਇਤ ’ਤੇ ਮੇਅਰ ਦਾ ਅਚਨਚੇਤ ਨਰੀਖਣ

ਵਾਇਰਲ ਵੀਡੀਓ ਰਾਹੀਂ ਮਿਲੀ ਸ਼ਿਕਾਇਤ ’ਤੇ ਮੇਅਰ ਦਾ ਅਚਨਚੇਤ ਨਰੀਖਣ

ਸੜਕ ਨਿਰਮਾਣ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ” : ਮੇਅਰ ਕੁੰਦਨ ਗੋਗੀਆ

ਪਟਿਆਲਾ, 7 ਦਸੰਬਰ (ਜਗਜੀਤ ਸਿੰਘ) — ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਨੂੰ ਲੈ ਕੇ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਰੁਖ ਅਪਣਾਇਆ ਹੈ। ਵਾਇਰਲ ਵੀਡੀਓ ਰਾਹੀਂ ਵਾਰਡ ਨੰਬਰ 15, ਅਲੀਪੁਰ ਅਰਾਈਆਂ ਵਿੱਚ ਚੱਲ ਰਹੇ ਸੜਕ ਨਿਰਮਾਣ ਕਾਰਜ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਮੇਅਰ ਅੱਜ ਅਚਨਚੇਤ ਤੌਰ ’ਤੇ ਮੌਕੇ ’ਤੇ ਪਹੁੰਚੇ ਅਤੇ ਪੂਰੇ ਕੰਮ ਦਾ ਨਰੀਖਣ ਕੀਤਾ।

ਸੜਕ ਦਾ ਨਰੀਖਣ ਕਰਦੇ ਮੇਅਰ ਕੁੰਦਨ ਗੋਗੀਆ ਅਤੇ ਹੋਰ ਅਧਿਕਾਰੀ

ਮੌਕੇ ’ਤੇ ਮੇਅਰ ਨੇ ਨਿਰਮਾਣ ਵਿੱਚ ਵਰਤੇ ਜਾ ਰਹੇ ਮਟੀਰੀਅਲ, ਤਕਨੀਕੀ ਪ੍ਰਕਿਰਿਆ ਅਤੇ ਲੇਅਰਿੰਗ ਦੀ ਬਾਰਕੀ ਨਾਲ ਜਾਂਚ ਕੀਤੀ। ਨਰੀਖਣ ਦੌਰਾਨ ਕੁਝ ਖਾਮੀਆਂ ਨਜ਼ਰ ਆਉਣ ’ਤੇ ਉਨ੍ਹਾਂ ਨੇ ਮੌਜੂਦ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਤੁਰੰਤ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੇਅਰ ਗੋਗੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਮਜ਼ਬੂਤੀ ਸਭ ਤੋਂ ਮਹੱਤਵਪੂਰਣ ਹਨ। “ਸੜਕਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਵਿੱਚ ਕਿਸੇ ਵੀ ਕਿਸਮ ਦੀ ਕਮਜ਼ੋਰੀ ਭਵਿੱਖ ਵਿੱਚ ਵੱਡੀ ਮੁਸ਼ਕਲ ਦਾ ਕਾਰਨ ਬਣ ਸਕਦੀ ਹੈ,” ਉਨ੍ਹਾਂ ਕਿਹਾ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਦੌਰਾਨ ਮਿਆਰੀ ਮਟੀਰੀਅਲ ਦੀ ਵਰਤੋਂ, ਮੋਟਾਈ, ਲੇਅਰਿੰਗ ਅਤੇ ਤਕਨੀਕੀ ਮਿਆਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਨਾਲ ਹੀ, ਨਿਗਮ ਅਧਿਕਾਰੀ ਮੌਕੇ ’ਤੇ ਜਾ ਕੇ ਨਿਰੰਤਰ ਨਿਗਰਾਨੀ ਕਰਨ ਤਾਂ ਜੋ ਕੋਈ ਵੀ ਗੜਬੜ ਤੁਰੰਤ ਫੜੀ ਜਾ ਸਕੇ।

ਮੇਅਰ ਨੇ ਇਹ ਵੀ ਸਪਸ਼ਟ ਕੀਤਾ ਕਿ ਨਗਰ ਨਿਗਮ ਨੂੰ ਮਿਲ ਰਹੀਆਂ ਜਨਤਕ ਸ਼ਿਕਾਇਤਾਂ ਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। “ਵੀਡੀਓਜ਼ ਅਤੇ ਹੋਰ ਮਾਧਿਅਮਾਂ ਰਾਹੀਂ ਮਿਲਣ ਵਾਲੀ ਹਰ ਸ਼ਿਕਾਇਤ ਦੀ ਤੁਰੰਤ ਜਾਂਚ ਕੀਤੀ ਜਾ ਰਹੀ ਹੈ,” ਉਨ੍ਹਾਂ ਦੱਸਿਆ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਘੱਟ ਗੁਣਵੱਤਾ ਵਾਲਾ ਕੰਮ ਨਜ਼ਰ ਆਏ, ਉਸ ਨੂੰ ਨਿਗਮ ਦੇ ਧਿਆਨ ਵਿੱਚ ਲਿਆਂਦਾ ਜਾਵੇ।

ਅੰਤ ਵਿੱਚ, ਮੇਅਰ ਕੁੰਦਨ ਗੋਗੀਆ ਨੇ ਦੋਹਰਾਇਆ ਕਿ ਟਿਕਾਊ ਅਤੇ ਮਜ਼ਬੂਤ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments