Homeਪਟਿਆਲਾ ਅਪਡੇਟਫੌਜ਼ ਤੋਂ ਅੰਤਰਰਾਸ਼ਟਰੀ ਕਾਰੋਬਾਰੀ ਦਾ ਸਫ਼ਰ-ਕੈਪਟਨ ਅਮਰਜੀਤ ਸਿੰਘ ਕਾਲੇਕਾ ਦੀ ਪੁਸਤਕ 'ਰਣਭੂਮੀ...

ਫੌਜ਼ ਤੋਂ ਅੰਤਰਰਾਸ਼ਟਰੀ ਕਾਰੋਬਾਰੀ ਦਾ ਸਫ਼ਰ-ਕੈਪਟਨ ਅਮਰਜੀਤ ਸਿੰਘ ਕਾਲੇਕਾ ਦੀ ਪੁਸਤਕ ‘ਰਣਭੂਮੀ ਅਮਰੀਕਾ’ ਜਾਰੀ

ਪਟਿਆਲਾ: (ਜਗਜੀਤ ਸਿੰਘ) : ਮਿਲਵਾਕੀ (USA) ਦੇ ਉੱਘੇ ਕਾਰੋਬਾਰੀ ਅਤੇ ਬਹੁਪੱਖੀ ਲੇਖਕ, ਸਾਬਕਾ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਪੰਜਾਬ, ਕੈਪਟਨ ਅਮਰਜੀਤ ਸਿੰਘ ਕਾਲੇਕਾ ਜੀ ਦੀ ਨਵੀਂ ਪੁਸਤਕ ਰਣਭੂਮੀ ਅਮਰੀਕਾ‘ (Ranbhoomi America) ਪਾਠਕਾਂ ਦੀ ਝੋਲੀ ਪੈ ਗਈ ਹੈ

ਇਹ ਪੁਸਤਕ ਲੇਖਕ ਦੇ ਦਿਲਚਸਪ ਜੀਵਨ ਦੇ ਵੱਖਵੱਖ ਪੜਾਵਾਂ ਦਾ ਬਿਰਤਾਂਤ ਹੈ। ਇਸ ਵਿੱਚ ਉਨ੍ਹਾਂ ਦੇ ਫੌਜ ਵਿੱਚ ਭਰਤੀ ਹੋਣ, ਜੰਗ ਦੇ ਤਜਰਬਿਆਂ, ਤਰੱਕੀ ਅਤੇ ਫਿਰ ਇੱਕ ਸਫ਼ਲ ਕਾਰੋਬਾਰੀ ਵਜੋਂ ਅਮਰੀਕਾ ਵਿੱਚ ਜੀਵਨ ਦੀਆਂ ਗਾਥਾਵਾਂ ਨੂੰ ਜੱਗ ਜ਼ਾਹਿਰ ਕੀਤਾ ਗਿਆ ਹੈ

ਕੈਪਟਨ ਕਾਲੇਕਾ, ਜਿਨ੍ਹਾਂ ਨੇ ਪਹਿਲਾਂ ਵੀ ਕਈ ਸਫਲ ਕਿਤਾਬਾਂ ਲਿਖੀਆਂ ਹਨ, ਨੇ ਇਸ ਪੁਸਤਕ ਰਾਹੀਂ ਆਪਣੇ ਜੀਵਨ ਦੇ ਹਰ ਪਲ ਦਾ ਜ਼ਿਕਰ ਇਮਾਨਦਾਰੀ ਨਾਲ ਕੀਤਾ ਹੈ। ਪੁਸਤਕ ਦੀ ਖਾਸ ਗੱਲ ਇਹ ਹੈ ਕਿ ਇਹ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਪਾਠਕ ਉਨ੍ਹਾਂ ਦੇ ਤਜਰਬਿਆਂ ਤੋਂ ਸੇਧ ਲੈ ਸਕਣ

ਰਣਭੂਮੀ ਅਮਰੀਕਾ ਇੱਕ ਫੌਜੀ ਅਧਿਕਾਰੀ ਤੋਂ ਬਿਊਰੋਕ੍ਰੇਟ ਅਤੇ ਫਿਰ ਅੰਤਰਰਾਸ਼ਟਰੀ ਕਾਰੋਬਾਰੀ ਬਣਨ ਤੱਕ ਦੀ ਉਨ੍ਹਾਂ ਦੀ ਪ੍ਰੇਰਣਾਦਾਇਕ ਯਾਤਰਾ ਨੂੰ ਦਰਸਾਉਂਦੀ ਹੈ

RELATED ARTICLES
- Advertisment -
Google search engine
Google search engine
Google search engine

Most Popular

Recent Comments