Home ਦੇਸ਼ ਜਾਮਨਗਰ ਰੈਲੀ ਦੌਰਾਨ ਗੋਪਾਲ ਇਟਾਲੀਆ ’ਤੇ ਜੁੱਤਾ ਸੁੱਟਣ ਦੀ ਘਟਨਾ ਨਾਲ ਤਣਾਅ

ਜਾਮਨਗਰ ਰੈਲੀ ਦੌਰਾਨ ਗੋਪਾਲ ਇਟਾਲੀਆ ’ਤੇ ਜੁੱਤਾ ਸੁੱਟਣ ਦੀ ਘਟਨਾ ਨਾਲ ਤਣਾਅ

0

ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਆ ਕਾਰਨ ਵਿਰੋਧੀ ਪਾਰਟੀਆਂ ਕਰ ਰਹੀਆਂ ਅਜਿਹੀਆਂ ਹਰਕਤਾਂ –ਅਰਵਿੰਦ ਕੇਜਰੀਵਾਲ

ਅਹਿਮਦਾਬਾਦ : 5 ਦਸੰਬਰ 2025 (ਸ਼.ਅ.ਬਿਓਰੋ) :  ਗੁਜਰਾਤ ਦੇ ਜਾਮਨਗਰ ਵਿੱਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਬਾਈਕ ਅਤੇ ਜਨਤਕ ਰੈਲੀ ਦੌਰਾਨ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦ ਵਿਸਾਵਦਰ ਦੇ ਏਏਪੀ ਵਿਧਾਇਕ ਗੋਪਾਲ ਇਟਾਲੀਆ ’ਤੇ ਇਕ ਵਿਅਕਤੀ ਨੇ ਜੁੱਤਾ ਸੁੱਟ ਦਿੱਤਾ। ਰੈਲੀ ਵਿੱਚ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ, ਪਰ ਇਸ ਘਟਨਾ ਨੇ ਮਾਹੌਲ ਨੂੰ ਤਣਾਅਪੂਰਨ ਕਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ, ‘ਗੁਜਰਾਤ ਜੋੜੇ’ ਮੁਹਿੰਮ ਤਹਿਤ ਕੱਢੀ ਗਈ ਬਾਈਕ ਰੈਲੀ ਮਹਾਪ੍ਰਭੂ ਜੀ ਦੀ ਬੈਠਕ ਤੋਂ ਸ਼ੁਰੂ ਹੋ ਕੇ ਕਾਲਾਵੜ ਨਾਕਾ, ਦਰਬਾਰਗੜ੍ਹ, ਚਾਂਦੀ ਬਾਜ਼ਾਰ, ਦੀਪਕ ਟਾਕੀਜ਼ ਅਤੇ ਬੇੜੀ ਗੇਟ ਰਾਹੀਂ ਟਾਊਨ ਹਾਲ ’ਚ ਸਮਾਪਤ ਹੋਈ। ਟਾਊਨ ਹਾਲ ਵਿੱਚ ਗੋਪਾਲ ਇਟਾਲੀਆ ਵੱਲੋਂ ਜਨਤਕ ਸੰਬੋਧਨ ਦੌਰਾਨ ਇਹ ਘਟਨਾ ਵਾਪਰੀ।

ਗੋਪਾਲ ਇਟਾਲੀਆ ਨੇ ਦੱਸਿਆ ਕਿ ਉਹ ਭਾਸ਼ਣ ਦੇ ਰਹੇ ਸਨ, ਇਸ ਦੌਰਾਨ ਪੁਲਿਸ ਮੰਚ ਦੇ ਨੇੜੇ ਪਹੁੰਚੀ ਅਤੇ ਕੁਝ ਪਲਾਂ ਬਾਅਦ ਇਕ ਵਿਅਕਤੀ ਨੇ ਖੜ੍ਹ ਕੇ ਉਨ੍ਹਾਂ ਵੱਲ ਜੁੱਤਾ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ। ਹਾਲਾਂਕਿ ਰੈਲੀ ਵਿੱਚ ਮੌਜੂਦ ਕੁਝ ਏਏਪੀ ਵਰਕਰਾਂ ਨੇ ਉਸ ਵਿਅਕਤੀ ਨਾਲ ਹਿੰਸਕ ਵਿਹਾਰ ਵੀ ਕੀਤਾ।

ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ’ਤੇ ਭਾਜਪਾ ’ਤੇ ਹਮਲਾ ਕਰਵਾਉਣ ਦਾ ਦੋਸ਼ ਲਗਾਇਆ। ਏਏਪੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ੋਸ਼ਲ ਮੀਡੀਆ ’ਤੇ ਪੋਸਟ ਕਰਕੇ ਭਾਜਪਾ ਅਤੇ ਕਾਂਗਰਸ ਦੋਵਾਂ ’ਤੇ ਨਿਸ਼ਾਨਾ ਸਾਧਿਆ।

ਕੇਜਰੀਵਾਲ ਨੇ ਲਿਖਿਆ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਯਤਾ ਕਾਰਨ ਭਾਜਪਾ ਅਤੇ ਕਾਂਗਰਸ ਘਬਰਾਈ ਹੋਈਆਂ ਹਨ, ਜਿਸ ਕਰਕੇ ਇਸ ਤਰ੍ਹਾਂ ਦੇ ਹਮਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਏਏਪੀ ਦੇ ਵਿਕਲਪ ਨੂੰ ਜ਼ੋਰ ਨਾਲ ਸਵੀਕਾਰ ਰਹੇ ਹਨ ਅਤੇ ਇਹ ਦੋਵੇਂ ਪਾਰਟੀਆਂ ਉਨ੍ਹਾਂ ਦੇ ਵੱਧਦੇ ਪ੍ਰਭਾਵ ਤੋਂ ਬੇਚੈਨ ਹਨ। ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਆ ਨੇ ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਹਿਲਾ ਦਿੱਤਾ ਹੈ।

Exit mobile version