Homeਪੰਜਾਬਕੰਚਨ ਕੁਮਾਰੀ (ਕਮਲ ਭਾਬੀ) ਕਤਲ ਮਾਮਲਾ: ਅੰਮ੍ਰਿਤਪਾਲ ਸਿੰਘ ਅਤੇ ਰਣਜੀਤ ਸਿੰਘ ਅਪਰਾਧੀ...

ਕੰਚਨ ਕੁਮਾਰੀ (ਕਮਲ ਭਾਬੀ) ਕਤਲ ਮਾਮਲਾ: ਅੰਮ੍ਰਿਤਪਾਲ ਸਿੰਘ ਅਤੇ ਰਣਜੀਤ ਸਿੰਘ ਅਪਰਾਧੀ ਐਲਾਨ

ਅਦਾਲਤ ਵੱਲੋਂ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ

ਬਠਿੰਡਾ: : 6 ਦਸੰਬਰ 2025 (ਸ਼.ਅ.ਬਿਓਰੋ) : ਡਿਜ਼ਿਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਮਾਮਲੇ ਵਿੱਚ ਬਠਿੰਡਾ ਦੀ ਸਥਾਨਕ ਅਦਾਲਤ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ—ਜੋ ਇਸ ਸਮੇਂ ਯੂ.ਏ.ਈ. ਵਿੱਚ ਛੁਪਿਆ ਹੋਇਆ ਦੱਸਿਆ ਜਾ ਰਿਹਾ ਹੈ—ਅਤੇ ਉਸਦੇ ਸਾਥੀ ਰਣਜੀਤ ਸਿੰਘ ਨੂੰ ਅਪਰਾਧੀ (Proclaimed Offender) ਐਲਾਨ ਦਿੱਤਾ ਹੈ।

ਪੁਲੀਸ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ ਵਿੱਚ ਲਗਾਤਾਰ ਫਰਾਰ ਹਨ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਗ੍ਰਿਫ਼ਤਾਰੀ ਤੋਂ ਬਚਦੇ ਫਿਰ ਰਹੇ ਹਨ। 1 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋਂ ਨੇ ਸਪੱਸ਼ਟ ਕੀਤਾ ਕਿ ਪਰੰਪਰਾਗਤ ਕਾਨੂੰਨੀ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਕਾਬੂ ਕਰਨਾ ਸੰਭਵ ਨਹੀਂ ਹੋ ਰਿਹਾ।

ਅਦਾਲਤ ਨੇ ਨੋਟ ਕੀਤਾ ਕਿ ਮੁਲਜ਼ਮ ਜਾਣ–ਬੁੱਝ ਕੇ ਹਾਜ਼ਰੀ ਤੋਂ ਬਚ ਰਹੇ ਹਨ ਅਤੇ ਗ੍ਰਿਫ਼ਤਾਰੀ ਤੋਂ ਲੁਕਦੇ ਫਿਰ ਰਹੇ ਹਨ। ਇਸ ਲਈ ਹੁਣ ਅਦਾਲਤ ਨੇ ਦੋਵੇਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ।

ਯਾਦ ਰਹੇ ਕਿ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ ਦੀ ਮਾਤਾ ਗਿਰਜਾ ਦੇਵੀ, ਜੋ ਇਸ ਮਾਮਲੇ ਦੀ ਸ਼ਿਕਾਇਤਕਰਤਾ ਹੈ, ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਸਦਾ ਬਿਆਨ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ, ਨਰੇਸ਼ ਕੁਮਾਰ, ਜੋ ਕੇਸ ਦਾ ਇੱਕ ਮਹੱਤਵਪੂਰਨ ਗਵਾਹ ਹੈ, ਨੇ ਵੀ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ ਹੈ।

ਅਦਾਲਤ ਦੀ ਕਾਰਵਾਈ ਤੋਂ ਬਾਅਦ ਹੁਣ ਉਮੀਦ ਹੈ ਕਿ ਪੁਲੀਸ ਦੋਵੇਂ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਹੋਰ ਤਗੜੀ ਕਾਰਵਾਈ ਕਰੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments