Homeਸੰਸਾਰਜੂਨੀਅਰ ਹਾਕੀ ਵਿਸ਼ਵ ਕੱਪ: ਰੋਮਾਂਚਕ ਮੁਕਾਬਲੇ ‘ਚ ਭਾਰਤ ਸੈਮੀਫਾਈਨਲ ‘ਚ

ਜੂਨੀਅਰ ਹਾਕੀ ਵਿਸ਼ਵ ਕੱਪ: ਰੋਮਾਂਚਕ ਮੁਕਾਬਲੇ ‘ਚ ਭਾਰਤ ਸੈਮੀਫਾਈਨਲ ‘ਚ

ਸ਼ੂਟਆਊਟ ‘ਚ ਬੈਲਜੀਅਮ ਨੂੰ 4-3 ਨਾਲ ਹਰਾਇਆ

ਚੇਨਈ : 6 ਦਸੰਬਰ (ਜਗਜੀਤ ਸਿੰਘ) : ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਭਾਰਤ ਨੇ ਦਿਲਚਸਪ ਅਤੇ ਸਾਸ਼ਾਂ ਰੋਕ ਦੇਣ ਵਾਲੇ ਮੁਕਾਬਲੇ ਵਿੱਚ ਬੈਲਜੀਅਮ ਨੂੰ ਸ਼ੂਟਆਊਟ ਵਿੱਚ 4-3 ਨਾਲ ਹਰਾਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਮੈਚ ਦੇ ਨਿਰਧਾਰਤ ਸਮੇਂ ਤੱਕ ਸਕੋਰ 2-2 ਦੀ ਬਰਾਬਰੀ ‘ਤੇ ਰਿਹਾ, ਜਿਸ ਤੋਂ ਬਾਅਦ ਫੈਸਲਾ ਸ਼ੂਟਆਊਟ ਰਾਹੀਂ ਕੀਤਾ ਗਿਆ।

ਭਾਰਤ ਦੇ ਗੋਲਕੀਪਰ ਪ੍ਰਿੰਸ ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਅੰਤਿਮ ਮਿੰਟ ਵਿੱਚ ਡਿਫੈਂਸ ਦੀ ਗ਼ਲਤੀ ਕਾਰਨ ਭਾਰਤ ਨੇ ਬੈਲਜੀਅਮ ਨੂੰ ਵਾਪਸੀ ਲਈ ਮੌਕਾ ਦਿੱਤਾ। ਬੈਲਜੀਅਮ ਦੇ ਰੋਜ਼ ਨਾਥਨ ਨੇ ਗੋਲ ਕਰਕੇ ਸਕੋਰ 2-2 ਕਰ ਦਿੱਤਾ, ਜਿਸ ਨਾਲ ਮੁਕਾਬਲਾ ਸ਼ੂਟਆਊਟ ਤੱਕ ਖਿੱਚ ਗਿਆ।

ਸ਼ੂਟਆਊਟ ਵਿੱਚ ਭਾਰਤੀ ਨੌਜਵਾਨ ਖਿਡਾਰੀਆਂ ਨੇ ਦਬਾਅ ਦੇ ਬਾਵਜੂਦ ਸ਼ਾਨਦਾਰ ਹਿੰਮਤ ਦਿਖਾਈ ਅਤੇ 4-3 ਨਾਲ ਜਿੱਤ ਹਾਸਲ ਕੀਤੀ।

ਹੁਣ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ 7 ਦਸੰਬਰ ਨੂੰ ਜਰਮਨੀ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ ਵਿੱਚ ਸਪੇਨ ਅਤੇ ਅਰਜਨਟੀਨਾ ਆਪਸ ਵਿੱਚ ਭਿੜਣਗੀਆਂ।

ਭਾਰਤ ਦੀ ਇਸ ਜਿੱਤ ਨਾਲ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸਾਰੇ ਦੀਆਂ ਨਿਗਾਹਾਂ ਹੁਣ ਸੈਮੀਫਾਈਨਲ ‘ਤੇ ਟਿਕ ਗਈਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments