Homeਪਟਿਆਲਾ ਅਪਡੇਟਕਾਂਗਰਸ ਨੇ ਪਟਿਆਲਾ ਦਿਹਾਤੀ ਦੀਆ ਸਮੁੱਚੀਆਂ 17 ਸੀਟਾ ਤੇ ਨਾਮਜ਼ਦਗੀ ਕੀਤੀ ਦਾਖ਼ਲ 

ਕਾਂਗਰਸ ਨੇ ਪਟਿਆਲਾ ਦਿਹਾਤੀ ਦੀਆ ਸਮੁੱਚੀਆਂ 17 ਸੀਟਾ ਤੇ ਨਾਮਜ਼ਦਗੀ ਕੀਤੀ ਦਾਖ਼ਲ 

ਮੋਹਿਤ ਮਹਿੰਦਰ ਨੇ ਹਾਈ ਕਮਾਂਡ ਦਾ ਕੀਤਾ ਵਿਸ਼ੇਸ਼ ਧੰਨਵਾਦ  

ਪਟਿਆਲਾ, 6 ਦਸੰਬਰ (ਜਗਦੇਵ ਰੰਚਨਾਂ) : ਪਟਿਆਲਾ ਦਿਹਾਤੀ ਖੇਤਰ ਵਿੱਚ ਅੱਜ ਕਾਂਗਰਸ ਨੇ ਆਪਣੀ ਮਜ਼ਬੂਤ ਪ੍ਰਬੰਧਕੀ ਅਤੇ ਸਮਰੱਥ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਦਿਆਂ ਕੁੱਲ 17 ਸੀਟਾਂ ਲਈ ਨਾਮਜ਼ਦਗੀਆਂ ਦਾਖਲ ਕਰਵਾਈਆਂ। ਆਗੂਆਂ ਨੇ ਕਿਹਾ ਕਿ 15 ਬਲਾਕ ਸਮਿਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਸੀਟਾਂ ’ਤੇ ਕਾਂਗਰਸ ਦੀ ਜਿੱਤ ਹੋਵੇਗੀ। ਇਸ ਪੂਰੀ ਪ੍ਰਕਿਰਿਆ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਉਭਰਦੇ ਨੌਜਵਾਨ ਚਿਹਰੇ ਮੋਹਿਤ ਮਹਿੰਦਰਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਉਨ੍ਹਾਂ ਦੀ ਸੂਝ-ਬੂਝ, ਸੰਗਠਨਕ ਮਜ਼ਬੂਤੀ ਅਤੇ ਵਰਕਰਾਂ ਨਾਲ ਮਜ਼ਬੂਤ ਜੋੜ ਦਾ ਹੀ ਨਤੀਜਾ ਹੈ ਕਿ ਖੇਤਰ ਵਿੱਚ ਕਾਂਗਰਸ ਇੱਕ ਵੱਡੇ ਦਾਅਵੇਦਾਰ ਵਜੋਂ ਉੱਭਰ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਅਤੇ ਦਿਹਾਤੀ ਪ੍ਰਧਾਨ ਹਰਬੀਰ ਢੀਂਡਸਾ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਹਿਤ ਮਹਿੰਦਰਾ ਨੇ ਕਿਹਾ 17 ਸੀਟਾਂ ਵਿੱਚੋਂ 15 ਬਲਾਕ ਸਮਿਤੀ ਅਤੇ 2 ਜ਼ਿਲ੍ਹਾ ਪ੍ਰੀਸ਼ਦ ਦੀਆਂ ਹਨ। ਸਾਰੇ ਨਾਮਜ਼ਦਗੀ ਪੱਤਰ ਕਾਨੂੰਨੀ ਲਾਗੂ ਪ੍ਰਕਿਰਿਆ ਅਨੁਸਾਰ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਦਾਖਲ ਕੀਤੇ ਗਏ। ਇਸ ਮੌਕੇ ਕਾਂਗਰਸ ਵਰਕਰਾਂ ਵਿੱਚ ਵੱਡਾ ਜੋਸ਼ ਵੀ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਸੱਤਾ ਧਿਰ ਤੇ ਪੁਲਸ ਵਲੋਂ ਹੋਰਨਾਂ ਪਾਰਟੀਆਂ ਨੂੰ ਕਾਗਜ ਨਾ ਭਰਨ ਦੇਣਾ ਨਿੰਦਣਯੋਗ ਸੀ. ਉਨ੍ਹਾਂ ਕਿਹਾ ਕਿ ਜੋ ਕੰਮ ਸੱਤਾ ਧਿਰ ਨੇ ਹੋਰਨਾਂ ਪਾਰਟੀਆਂ ਨਾਲ ਧੱਕੇਸ਼ਾਹੀ, ਲਾਠੀ ਚਾਰਜ ਐਮ ਸੀ ਚੋਣਾਂ ਵਿੱਚ ਕੀਤਾ ਉਹੀ ਕੰਮ ਹੁਣ ਵੀ ਜ਼ੋਰਾ ਤੇ ਰਿਹਾ।

ਮੋਹਿਤ ਮਹਿੰਦਰਾ ਨੇ ਕਿਹਾ ਕਿ ਇਹ ਨਾਮਜ਼ਦਗੀਆਂ ਸਿਰਫ ਕਾਗ਼ਜ਼ੀ ਪ੍ਰਕਿਰਿਆ ਨਹੀਂ, ਸਗੋਂ ਪਟਿਆਲਾ ਦਿਹਾਤੀ ਦੀ ਤਰੱਕੀ, ਵਿਕਾਸ ਅਤੇ ਪਿੰਡ ਪੱਧਰ ’ਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਪਿੰਡਾਂ ਦੀ ਆਵਾਜ਼ ਨੂੰ ਸੱਤਾ ਦੇ ਕੇਂਦਰ ਤੱਕ ਪਹੁੰਚਾਉਣ ਲਈ ਵਚਨਬੱਧ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਵੀ ਪਿੰਡਾਂ ਦੇ ਸਮੱਸਿਆਵਾਂ ਦਾ ਹੱਲ ਪ੍ਰਾਥਮਿਕਤਾ ਦੇ ਆਧਾਰ ’ਤੇ ਕਰੇਗੀ ।

ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਲਈ ਚਲੈਲਾ ਤੋਂ ਰਣਧੀਰ ਸਿੰਘ, ਮੰਡੋੜ ਤੋਂ ਬਲਵਿੰਦਰ ਕੌਰ ਅਤੇ ਇਸ ਤੋਂ ਇਲਾਵਾ ਪੰਚਾਇਤ ਸਮਿਤੀ ਲਈ ਰੋਹਟੀ ਛੰਨਾ ਤੋਂ ਤੇਜਿੰਦਰ ਸਿੰਘ,ਮੰਡੋੜ ਤੋਂ ਜੋਗਿੰਦਰ ਸਿੰਘ, ਹਿਆਣਾ ਕਲਾ ਤੋਂ ਗੁਰਪ੍ਰੀਤ ਕੌਰ, ਕੈਦੂਪੁਰ ਸਵਰਣ ਕੌਰ, ਅਜਨੋਦਾ ਕਲਾ ਤੋਂ ਮਨਦੀਪ ਕੌਰ, ਆਲੋਵਾਲ ਤੋਂ ਬਿਮਲਾ ਦੇਵੀ,ਦੰਦਰਾਲਾ ਖਰੋਡ ਤੋਂ ਗੁਰਮੀਤ ਕੌਰ,ਸਿਓਣਾ ਤੋਂ ਰਮੇਸ਼ ਸਿੰਘ ਰਾਵਤ, ਬਾਬੂ ਸਿੰਘ ਕਲੋਨੀ ਤੋਂ ਮੁਲਾਇਮ ਸਿੰਘ ਰਾਣਾ,ਜੱਸੋਵਾਲ ਕੁਲਵੰਤ ਸਿੰਘ, ਰਣਜੀਤ ਨਗਰ ਤੋਂ ਸ਼ਾਲੂ ਸ਼ਰਮਾ, ਬਾਰਨ ਤੋਂ ਗੁਰਸੇਵਕ ਸਿੰਘ, ਲੰਗ ਤੋਂ ਰਣਜੀਤ ਸਿੰਘ, ਚਲੈਲਾ ਤੋਂ ਰਾਜਨ ਬਾਵਾ, ਫੱਗਣ ਮਾਜਰਾ ਤੋਂ ਪ੍ਰਗਟ ਸਿੰਘ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ.

ਉਨ੍ਹਾਂ ਕਿਹਾ ਕਿ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਪੱਧਰ ’ਤੇ ਚੁਣੇ ਜਾਣ ਵਾਲੇ ਨੁਮਾਇੰਦਿਆਂ ਦੀ ਸਿੱਧੀ ਭੂਮਿਕਾ ਲੋਕ ਭਲਾਈ ਪ੍ਰਾਜੈਕਟਾਂ, ਸੱਤਾਂ ਦੇ ਸੁਚਾਰੂ ਚਲਾਣ ਅਤੇ ਪਿੰਡਾ ਦੇ ਕੁਲ ਵਿਕਾਸ ਨਾਲ ਜੁੜੀ ਹੁੰਦੀ ਹੈ। ਕਾਂਗਰਸ ਦੀ ਇਹ ਟੀਮ ਤਜਰਬੇਕਾਰ ਅਤੇ ਲੋਕਾਂ ਵਿੱਚ ਵੱਡੀ ਪਸੰਦ ਵਾਲੇ ਚਿਹਰਿਆਂ ਤੋਂ ਬਣੀ ਹੈ, ਜਿਸ ਨਾਲ ਖੇਤਰ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

ਮੋਹਿਤ ਮਹਿੰਦਰਾ ਨੇ ਵਿਸ਼ੇਸ਼ ਤੌਰ ’ਤੇ ਸਾਰੇ ਵਰਕਰਾਂ ਅਤੇ ਪਿੰਡ ਪੱਧਰ ਦੇ ਆਗੂਆਂ ਦਾ, ਜਿਨ੍ਹਾਂ ਨੇ ਇਕਜੁੱਟਤਾ ਅਤੇ ਸਮਰਪਣ ਨਾਲ ਪੂਰੀ ਪ੍ਰਕਿਰਿਆ ਨੂੰ ਸਫਲ ਬਣਾਇਆ, ਦਾ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕੱਠ ਅਤੇ ਸਹਿਯੋਗ ਹੀ ਕਾਂਗਰਸ ਦੀ ਅਸਲ ਤਾਕਤ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments