Home ਪੰਜਾਬ ਗੁਰਦਾਸਪੁਰ ਤੋਂ ਵੱਡੀ ਖ਼ਬਰ: ਕਾਦੀਆਂ–ਬਿਆਸ ਰੇਲ ਲਾਈਨ ‘ਅਨਫ੍ਰੀਜ਼’, 40 ਕਿਮੀ ਟਰੈਕ ‘ਤੇ...

ਗੁਰਦਾਸਪੁਰ ਤੋਂ ਵੱਡੀ ਖ਼ਬਰ: ਕਾਦੀਆਂ–ਬਿਆਸ ਰੇਲ ਲਾਈਨ ‘ਅਨਫ੍ਰੀਜ਼’, 40 ਕਿਮੀ ਟਰੈਕ ‘ਤੇ ਕੰਮ ਮੁੜ ਸ਼ੁਰੂ

0

ਗੁਰਦਾਸਪੁਰ: 6 ਦਸੰਬਰ (ਛਤਰਪਾਲ ਸਿੰਘ):) : ਲੰਮੇ ਸਮੇਂ ਤੋਂ ਰੁਕੀ ਪਈ ਕਾਦੀਆਂ–ਬਿਆਸ ਰੇਲ ਲਾਈਨ ਇੱਕ ਵਾਰ ਫਿਰ ਰਫ਼ਤਾਰ ਫੜਨ ਜਾ ਰਹੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ 40 ਕਿਲੋਮੀਟਰ ਲੰਬੇ ਟਰੈਕ ਦੇ ਕੰਮ ਨੂੰ ‘ਅਨਫ੍ਰੀਜ਼’ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਧਿਕਾਰੀਆਂ ਨੂੰ ਸਾਰੇ ਤਕਨੀਕੀ ਅਤੇ ਜ਼ਮੀਨੀ ਮੁੱਦੇ ਨਿਪਟਾ ਕੇ ਤੁਰੰਤ ਤੌਰ ‘ਤੇ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਰੇਲਵੇ ਦੀ ਭਾਸ਼ਾ ਵਿੱਚ “ਫ੍ਰੀਜ਼” ਉਹ ਪ੍ਰਕਿਰਿਆ ਹੈ ਜਿਸ ਅਧੀਨ ਕਿਸੇ ਯੋਜਨਾ ਨੂੰ ਤਰੱਕੀ ਨਾ ਹੋਣ ‘ਤੇ ਫਾਈਲਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ, ਜਦਕਿ “ਅਨਫ੍ਰੀਜ਼” ਕਰਨ ਦਾ ਮਤਲਬ ਹੈ ਕਿ ਸਾਰੇ ਅੜਚਣਾਂ ਦੂਰ ਕਰਕੇ ਪ੍ਰਾਜੈਕਟ ਨੂੰ ਮੁੜ ਚਾਲੂ ਕਰਨਾ।
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਕਾਦੀਆਂ–ਬਿਆਸ ਰੇਲ ਲਾਈਨ ਪੂਰੇ ਖੇਤਰ ਲਈ ਬਹੁਤ ਮਹੱਤਵਪੂਰਨ ਹੈ। “ਮੈਂ ਅਧਿਕਾਰੀਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਹਨ ਕਿ ਇਸ ਪ੍ਰਾਜੈਕਟ ਵਿੱਚ ਆ ਰਹੇ ਸਾਰੇ ਰੁਕਾਵਟਾਂ ਹਟਾਈਆਂ ਜਾਣ ਅਤੇ ਜਿੰਨੀ ਜਲਦੀ ਹੋ ਸਕੇ ਕੰਮ ਮੁੜ ਚਾਲੂ ਕੀਤਾ ਜਾਵੇ,” ਉਨ੍ਹਾਂ ਕਿਹਾ।
ਉੱਤਰ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਨੇ ਵੀ ਪੱਤਰ ਰਾਹੀਂ ਪੁਸ਼ਟੀ ਕੀਤੀ ਹੈ ਕਿ ਰੇਲਵੇ ਲਾਈਨ ਨੂੰ ਅਨਫ੍ਰੀਜ਼ ਕਰਨ ਦੀ ਕਾਰਵਾਈ ਤੁਰੰਤ ਕੀਤੀ ਜਾ ਰਹੀ ਹੈ।
1932 ਤੋਂ ਰੁਕਿਆ ਪਿਆ ਕੰਮ ਹੁਣ ਲੈਵੇਗਾ ਰਫ਼ਤਾਰ
ਕਾਦੀਆਂ–ਬਿਆਸ ਰੇਲ ਲਾਈਨ ਕੋਈ ਨਵੀਂ ਯੋਜਨਾ ਨਹੀਂ, ਬਲਕਿ ਬ੍ਰਿਟਿਸ਼ ਸਰਕਾਰ ਨੇ 1929 ਵਿੱਚ ਇਸਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ। ਉੱਤਰ-ਪੱਛਮ ਰੇਲਵੇ ਦੁਆਰਾ ਇਸਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ 33% ਕੰਮ ਵੀ ਪੂਰਾ ਹੋ ਗਿਆ ਸੀ। ਪਰ 1932 ਵਿੱਚ ਅਣਜਾਣ ਕਾਰਣਾਂ ਕਰਕੇ ਪ੍ਰਾਜੈਕਟ ਬੰਦ ਕਰ ਦਿੱਤਾ ਗਿਆ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਇੱਕ ਨੇ ਆਪਣੇ ਸੰਸਦ ਮੈਂਬਰ ਸਮੇਂ ਵਿੱਚ ਇਸ ਪ੍ਰਾਜੈਕਟ ਨੂੰ ਮੁੜ ਜਾਰੀ ਕਰਨ ਲਈ ਤਦਕਾਲੀ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਵੀ ਰਾਜ਼ੀ ਕੀਤਾ ਸੀ, ਪਰ ਪ੍ਰਾਜੈਕਟ ਹਕੀਕਤ ਨਹੀਂ ਬਣ ਸਕਿਆ।
ਹੁਣ ਕੇਂਦਰ ਦੀ ਸਹਿਮਤੀ ਅਤੇ ਰੇਲਵੇ ਵਿਭਾਗ ਦੀ ਹਿਲਚਲ ਨਾਲ ਉਮੀਦ ਹੈ ਕਿ ਦਹਾਕਿਆਂ ਤੋਂ ਪੈਂਡਿੰਗ ਇਹ ਲਾਈਨ ਜਲਦੀ ਮੁਕੰਮਲ ਹੋਵੇਗੀ ਅਤੇ ਖੇਤਰ ਨੂੰ ਸੰਪਰਕ, ਵਪਾਰ ਅਤੇ ਯਾਤਰਾ ਦੇ ਮੋਰਚੇ ‘ਤੇ ਵੱਡਾ ਫ਼ਾਇਦਾ ਦੇਵੇਗੀ।

Exit mobile version