ਪਿੰਡ ਅਬਲੋਵਾਲ ਵਿਖੇ 21.26 ਏਕੜ ਜ਼ਮੀਨ ਤੇ ਤਿਆਰ ਕੀਤਾ ਡੇਅਰੀ ਪ੍ਰੋਜੈਕਟ ਏਕੜ ਦੇ ਵਿੱਚ ਬਣੇ ਡੈਅਰੀ ਫਾਰਮ ਦੀ ਸਾਫ ਸਫਾਈ ਦਾ ਕੰਮ ਜੋਰਾਂ ‘ਤੇ
ਪਟਿਆਲਾ, 29 ਦਸੰਬਰ (ਰਾਜੇਸ਼ ਕੁਮਾਰ) — ਸ਼ਹਿਰ ਵਿੱਚ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਡੇਅਰੀਆਂ ਕਾਰਨ ਪੈਦਾ ਹੋ ਰਹੀਆਂ ਗੰਦਗੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ ਵੱਲੋਂ ਅਬਲੋਵਾਲ ਵਿਖੇ 21.26 ਏਕੜ ਜ਼ਮੀਨ ਤੇ ਤਿਆਰ ਕੀਤਾ ਡੇਅਰੀ ਪ੍ਰੋਜੈਕਟ ਫਾਰਮ ਅਤੇ ਉਸਦੀ ਸਾਫ ਸਫਾਈ ਆਦਿ ਦੇ ਕੰਮਾਂ ਤੋਂ ਇਲਾਵਾ ਹੋਰ ਕੰਮਾਂ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿੱਚ 12 ਕਰੋੜ ਦੇ ਕਰੀਬ ਲਾਗਤ ਆ ਚੁੱਕੀ ਹੈ ਅਤੇ ਇਸੇ ਪ੍ਰੋਜੈਕਟ ਲਈ 6 ਤੋਂ 8 ਕਰੋੜ ਦਾ ਹੋਰ ਬਜਟ ਰੱਖਿਆ ਗਿਆ ਹੈ. ਦੌਰੇ ਮਗਰੋਂ ਦੋਵਾਂ ਅਧਿਕਾਰੀਆਂ ਨੇ ਮੀਡੀਆ ਰਾਹੀ ਡੇਅਰੀ ਮਾਲਕਾਂ ਨੂੰ ਜਲਦ ਇਸ ਪ੍ਰੋਜੈਕਟ ਵਿਖੇ ਸ਼ਿਫਟ ਹੋਣ ਦੀ ਅਪੀਲ ਵੀ ਕੀਤੀ
ਦੌਰਾ ਕਰਨ ਮਗਰੋਂ ਕਿਹਾ, ਡੇਅਰੀ ਪ੍ਰੋਜੈਕਟ ਡੇਅਰੀ ਮਾਲਕਾਂ ਲਈ ਹੋਵੇਗਾ ਵਰਦਾਨ : ਮੇਅਰ–ਕਮਿਸ਼ਨਰ
ਮੇਅਰ ਨੇ ਇਸ ਮੌਕੇ ਦੱਸਿਆ ਕਿ ਕੁਝ ਦਿਨ ਪਹਿਲਾ ਲਗਾਤਾਰ ਮਿਲੀਆਂ ਸ਼ਿਕਾਇਤਾਂ ਤੋਂ ਬਾਦ ਕਈ ਥਾਵਾਂ ’ਤੇ ਚੈਕਿੰਗ ਦੌਰਾਨ ਸ਼ਹਿਰ ਵਿੱਚ ਖੁੱਲ੍ਹੇ ਵਿੱਚ ਗੋਬਰ ਪਿਆ ਦੇਖਿਆ। ਜਿਸ ਕਾਰਨ ਆਸ–ਪਾਸ ਦੇ ਰਹਿਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਲਈ ਡੇਅਰੀ ਮਾਲਕਾਂ ਦੀ ਭੂਮਿਕਾ ਬਹੁਤ ਅਹਿਮ ਹੈ। ਮੇਅਰ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਨਗਰ ਨਿਗਮ ਸਫਾਈ ਪ੍ਰਣਾਲੀ ਨੂੰ ਸੁਧਾਰਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪਰ ਇਸ ਮਿਸ਼ਨ ਵਿੱਚ ਡੇਅਰੀ ਮਾਲਕਾਂ ਦਾ ਸਹਿਯੋਗ ਲਾਜ਼ਮੀ ਹੈ।
ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਜਲਦ ਹੀ ਲਾਗੂ ਕੀਤਾ ਜਾ ਰਿਹਾ ਨਵਾਂ ਡੇਅਰੀ ਪ੍ਰੋਜੈਕਟ ਡੇਅਰੀ ਮਾਲਕਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ। ਇਸ ਪ੍ਰੋਜੈਕਟ ਹੇਠ ਡੇਅਰੀਆਂ ਨੂੰ ਸੁਚੱਜੇ, ਸਫ਼ਾਈ ਵਾਲੇ ਅਤੇ ਸਹੂਲਤ-ਸੰਪੰਨ ਥਾਵਾਂ ’ਤੇ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਇੱਕ ਪਾਸੇ ਡੇਅਰੀ ਮਾਲਕਾਂ ਦੇ ਕਾਰੋਬਾਰ ਨੂੰ ਫਾਇਦਾ ਹੋਏਗਾ, ਤੇ ਦੂਜੇ ਪਾਸੇ ਸ਼ਹਿਰ ਦੀ ਸਫ਼ਾਈ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਅਧੁਨਿਕ ਡੇਅਰੀ ਕੰਪਲੈਕਸ ਵਿੱਚ ਪਾਣੀ, ਨਿਕਾਸੀ ਪ੍ਰਣਾਲੀ, ਗੋਬਰ ਪ੍ਰਬੰਧ ਅਤੇ ਬਿਜਲੀ ਦੀਆਂ ਸੁਵਿਧਾਵਾਂ ਬਿਹਤਰ ਤਰੀਕੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ।
ਉਪਰੋਕਤ ਦੋਹਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਜਿੱਥੇ–ਜਿੱਥੇ ਡੇਅਰੀਆਂ ਕਾਰਨ ਗੰਦਗੀ ਫੈਲ ਰਹੀ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੋਬਰ ਖੁੱਲ੍ਹੇ ਵਿੱਚ ਸੁੱਟਣਾ, ਸੜਕਾਂ ’ਤੇ ਬੇਤਰਤੀਬ ਪਾਣੀ ਛੱਡਣਾ ਅਤੇ ਨਿਕਾਸੀ ਪ੍ਰਣਾਲੀ ਨੂੰ ਬੰਦ ਕਰਨਾ ਸਖ਼ਤ ਮਨਾਹੀ ਹੈ। ਜੇਕਰ ਕੋਈ ਡੇਅਰੀ ਮਾਲਕ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਖ਼ਿਲਾਫ਼ ਜੁਰਮਾਨਾ ਅਤੇ ਹੋਰ ਕਾਰਵਾਈ ਕੀਤੀ ਜਾਵੇਗੀ।
ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਸਫ਼ਾਈ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸ਼ਹਿਰ ਦੇ ਹਰ ਨਾਗਰਿਕ ਅਤੇ ਡੇਅਰੀ ਮਾਲਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਡੇਅਰੀ ਮਾਲਕਾਂ ਨੂੰ ਆਗਾਹ ਕੀਤਾ ਕਿ ਉਨ੍ਹਾਂ ਦੀ ਥੋੜੀ ਜਿਹੀ ਜ਼ਿੰਮੇਵਾਰੀ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀ ਹੈ।
ਇਸ ਮੌਕੇ ਇਸ ਮੌਕੇ ਐਸ ਈ ਰਾਜਿੰਦਰ ਚੋਪੜਾ, ਐਸ ਈ ਜੇ ਪੀ ਸਿੰਘ, ਐਕਸੀਅਨ ਨਰਾਇਣ ਦਾਸ, ਹੈਲਥ ਅਫਸਰ ਡਾ
ਨਵਿੰਦਰ ਸਿੰਘ, ਸੈਂਟਰੀ ਇੰਸਪੈਕਟਰ ਰਿਸ਼ਵ ਗੁਪਤਾ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ.
