Home ਦੇਸ਼ ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ “ਸੇਵਾ ਤੀਰਥ” — ਗ੍ਰਹਿ ਮੰਤਰੀ ਅਮਿਤ ਸ਼ਾਹ...

ਪ੍ਰਧਾਨ ਮੰਤਰੀ ਦਫ਼ਤਰ ਦਾ ਨਾਂ “ਸੇਵਾ ਤੀਰਥ” — ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਇਤਿਹਾਸਕ ਕਦਮ

0

ਨਵੀਂ ਦਿੱਲੀ:3 ਦਸੰਬਰ (ਜਗਜੀਤ ਸਿੰਘ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ” ਰੱਖ ਦਿੱਤਾ। ਇਸ ਬਾਰੇ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜਿਕ ਮੀਡੀਆ ਪੋਸਟ ਰਾਹੀਂ ਦਿੱਤੀ।

ਅਮਿਤ ਸ਼ਾਹ ਨੇ ਦੱਸਿਆ ਕਿ ਹੁਣ ਰਾਜ ਭਵਨ ਅਤੇ ਰਾਜ ਨਿਵਾਸ ਦੇ ਨਾਮ ਵੀ ਬਦਲ ਕੇ ਲੋਕ ਭਵਨ ਅਤੇ ਲੋਕ ਨਿਵਾਸ ਰੱਖੇ ਜਾ ਰਹੇ ਹਨ। ਉਨ੍ਹਾਂ ਇਸ ਫੈਸਲੇ ਨੂੰ ਇੱਕ ਵਿਕਸਿਤ ਅਤੇ ਸ਼੍ਰੇਸ਼ਠ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਮਹੱਤਵਪੂਰਨ ਮੰਝਲ ਦੱਸਿਆ, ਜਿਸਦਾ ਮੁੱਖ ਕੇਂਦਰ ਸੇਵਾ ਅਤੇ ਸੁਸ਼ਾਸਨ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਸੱਤਾ ਦੀ ਬਜਾਏ ਸੇਵਾ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ ਆਪ ਨੂੰ ਪ੍ਰਧਾਨ ਸੇਵਕ” ਮੰਨਦੇ ਹਨ ਅਤੇ 24×7 ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ।

Exit mobile version