Homeਪਟਿਆਲਾ ਅਪਡੇਟਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਨਾਲ ਮੀਟਿੰਗ

ਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਨਾਲ ਮੀਟਿੰਗ

ਡੋਰ–ਟੂ–ਡੋਰ ਕੂੜਾ ਕਲੈਕਸ਼ਨ ਬਣੇਗੀ ਹੋਰ ਪ੍ਰਭਾਵਸ਼ਾਲੀ- ਮੇਅਰ ਕੁੰਦਨ ਗੋਗੀਆ 

ਪਟਿਆਲਾ, 3 ਦਸੰਬਰ (ਜਤਿੰਦਰ ਗਰਗ) : ਨਗਰ ਨਿਗਮ ਪਟਿਆਲਾ ਵਿਖੇ ਅੱਜ ਮੇਅਰ ਪਟਿਆਲਾ ਵੱਲੋਂ ਰੇਹੜੀ ਵਾਲਿਆਂ ਅਤੇ ਕੂੜਾ ਚੁਕਣ ਵਾਲੀਆਂ ਟੀਮਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼ਹਿਰ ਦੇ ਕੂੜਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਦੌਰਾਨ ਮੇਅਰ ਨੇ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਡੋਰ–ਟੂ–ਡੋਰ ਕੂੜਾ ਕਲੈਕਸ਼ਨ ਇੱਕ ਮਹੱਤਵਪੂਰਨ ਕੜੀ ਹੈ, ਇਸ ਲਈ ਹਰ ਰੇਹੜੀ ਚਾਲਕ ਲਈ ਇਹ ਲਾਜ਼ਮੀ ਹੈ ਕਿ ਉਹ ਘਰਾਂ ਤੋਂ ਇਕੱਠਾ ਕੀਤਾ ਕੂੜਾ ਸਿੱਧਾ ਨਿਰਧਾਰਿਤ ਡੰਪ ਪੁਆਇੰਟ ਤੱਕ ਲੈ ਕੇ ਜਾਵੇ।

ਮੇਅਰ ਨੇ ਕਿਹਾ ਕਿ ਕੁਝ ਰੇਹੜੀ ਵਾਲੇ ਕੂੜਾ ਡੰਪ ਤੱਕ ਸੁੱਟਣ ਦੀ ਬਜਾਏ ਸੜਕਾਂ ਦੇ ਕਿਨਾਰਿਆਂ, ਖਾਲੀ ਪਲਾਟਾਂ ਜਾਂ ਮੁਹੱਲਿਆਂ ਦੇ ਸੁੰਨਸਾਨ ਹਿੱਸਿਆਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਸ਼ਹਿਰ ਗੰਦਾ ਹੁੰਦਾ ਹੈ, ਬਲਕਿ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ ਨਗਰ ਨਿਗਮ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਹੜਾ ਵੀ ਰੇਹੜੀ ਚਾਲਕ ਕੂੜਾ ਗੈਰ–ਨਿਰਧਾਰਿਤ ਸਥਾਨ ‘ਤੇ ਸੁੱਟੇਗਾ, ਉਸ ਦੇ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸੇ ਮੌਕੇ ਸ਼ਹਿਰ ਵਾਸੀਆਂ ਨੂੰ ਵੀ ਮੇਅਰ ਨੇ ਅਪੀਲ ਕੀਤੀ ਕਿ ਉਹ ਖਾਲੀ ਪਲਾਟਾਂ, ਨਿਕਾਸੀ ਵਾਲਿਆਂ ਨਾਲਿਆਂ ਜਾਂ ਸੜਕਾਂ ‘ਤੇ ਕੂੜਾ ਨਾ ਸੁੱਟਣ। ਉਨ੍ਹਾਂ ਨੇ ਕਿਹਾ ਕਿ ਲੋਕ ਸਿਰਫ਼ ਰੇਹੜੀ ਵਾਲਿਆਂ ਨੂੰ ਕੂੜਾ ਸੌਂਪਣ ਅਤੇ ਸਵੱਛਤਾ ਅਭਿਆਨ ਵਿੱਚ ਭਾਗੀਦਾਰ ਬਣਨ।

ਮੀਟਿੰਗ ਦੌਰਾਨ ਸਫ਼ਾਈ ਇੰਸਪੈਕਟਰਾਂ ਅਤੇ ਨਿਗਮ ਕਰਮਚਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ, ਤਾਂ ਜੋ ਪੂਰੇ ਸ਼ਹਿਰ ਵਿੱਚ ਸਫ਼ਾਈ ਪ੍ਰਣਾਲੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਰਹੇ ਅਤੇ ਪਟਿਆਲਾ ਨੂੰ ਹੋਰ ਵੀ ਸਾਫ਼–ਸੁਥਰਾ ਬਣਾਇਆ ਜਾ ਸਕੇ। ਇਸ ਮੌਕੇ ਹੈਲਥ ਅਫ਼ਸਰ ਨਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ ।

RELATED ARTICLES
- Advertisment -
Google search engine
Google search engine
Google search engine

Most Popular

Recent Comments