Homeਸੰਸਾਰਟੋਕੀਓ ’ਚ ਇਨਵੈਸਟ ਪੰਜਾਬ ਰੋਡ ਸ਼ੋਅ ਨੂੰ ਮਿਲਿਆ ਹੁੰਗਾਰਾ

ਟੋਕੀਓ ’ਚ ਇਨਵੈਸਟ ਪੰਜਾਬ ਰੋਡ ਸ਼ੋਅ ਨੂੰ ਮਿਲਿਆ ਹੁੰਗਾਰਾ

ਜਾਪਾਨੀ ਕੰਪਨੀਆਂ ਨੇ ਦਿਖਾਇਆ ਵੱਡਾ ਰੁਝਾਨ – ਸੰਜੀਵ ਅਰੋੜਾ

ਟੋਕੀਓ: 3 ਦਸੰਬਰ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਜਾਪਾਨ ਦੌਰੇ ਦੇ ਦੂਜੇ ਦਿਨ ਟੋਕੀਓ ਵਿੱਚ ਆਯੋਜਿਤ Invest Punjab ਰੋਡ ਸ਼ੋਅ ਵਿੱਚ ਹਿੱਸਾ ਲਿਆ। ਇਸ ਰੋਡ ਸ਼ੋਅ ਵਿੱਚ ਲਗਭਗ 250 ਜਾਪਾਨੀ ਕੰਪਨੀਆਂ ਨੇ ਸ਼ਿਰਕਤ ਕਰਦੇ ਹੋਏ ਪੰਜਾਬ ਵਿੱਚ ਨਿਵੇਸ਼ ਕਰਨ ਲਈ ਗਹਿਰਾ ਰੁਝਾਨ ਦਿਖਾਇਆ।

ਸਭ ਕੰਪਨੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਿਤ ਕਰਨ, ਵਪਾਰ-ਕਾਰੋਬਾਰ ਲਈ ਮਾਹੌਲ ਸਧਾਰਨ ਅਤੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਰਕਾਰ ਨਿਰੰਤਰ ਯਤਨਸ਼ੀਲ ਹੈ।

ਇਸ ਦੌਰਾਨ, ਜਾਪਾਨੀ ਉਦਯੋਗਕਾਰਾਂ ਨੇ ਪੰਜਾਬ ਦੇ ਉਦਯੋਗਿਕ ਮਾਹੌਲ, ਸਹੂਲਤਾਂ ਅਤੇ ਨਿਵੇਸ਼ ਨੀਤੀਆਂ ’ਤੇ ਸੰਤੁਸ਼ਟੀ ਜਤਾਈ ਅਤੇ ਭਵਿੱਖ ਵਿੱਚ ਵੱਡੇ ਪੱਧਰ ’ਤੇ ਸਹਿਯੋਗ ਦੀ ਇੱਛਾ ਪ੍ਰਗਟ ਕੀਤੀ।

RELATED ARTICLES
- Advertisment -
Google search engine
Google search engine
Google search engine

Most Popular

Recent Comments