Homeਦੇਸ਼ਸੰਸਦ ਵਿੱਚ ਦੂਜੇ ਦਿਨ ਵੀ ਹੰਗਾਮਾ, ਵਿਰੋਧੀ ਧਿਰ ਨੇ ਐਸ.ਆਈ.ਆਰ. ਮੁੱਦੇ 'ਤੇ...

ਸੰਸਦ ਵਿੱਚ ਦੂਜੇ ਦਿਨ ਵੀ ਹੰਗਾਮਾ, ਵਿਰੋਧੀ ਧਿਰ ਨੇ ਐਸ.ਆਈ.ਆਰ. ਮੁੱਦੇ ‘ਤੇ ਚਰਚਾ ਦੀ ਮੰਗ ਤੇਜ਼ ਕੀਤੀ

ਵਿਰੋਧੀ ਧਿਰ 20 ਮਿੰਟ ਤੱਕ ਲਾਉਂਦੀ ਰਹੀ “ਵੋਟ ਚੋਰ – ਗੱਦੀ ਛੱਡੋ” ਦੇ ਨਾਅਰੇ

ਨਵੀਂ ਦਿੱਲੀ, (ਚੌਧਰੀ ਪ੍ਰਭਜੀਤ ਸਿੰਘ) : ਐਸ.ਆਈ.ਆਰ. ਨੂੰ ਲੈ ਕੇ ਵਿਰੋਧੀ ਧਿਰ ਦਾ ਆਕਰੋਸ਼ ਦੂਜੇ ਦਿਨ ਵੀ ਸੰਸਦ ਵਿੱਚ ਜਾਰੀ ਰਿਹਾ। ਲੋਕ ਸਭਾ ਸਵੇਰੇ 11 ਵਜੇ ਬੈਠਕ ਸ਼ੁਰੂ ਹੋਣ ਨਾਲ ਹੀ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਵੈੱਲ ਵਿੱਚ ਪਹੁੰਚ ਗਏ। ਵਿਰੋਧੀ ਧਿਰ ਨੇ 20 ਮਿੰਟ ਤੱਕ “ਵੋਟ ਚੋਰ – ਗੱਦੀ ਛੱਡੋ” ਦੇ ਨਾਅਰੇ ਲਗਾਏ, ਜਦੋਂ ਕਿ ਸਪੀਕਰ ਵੱਲੋਂ ਪ੍ਰਸ਼ਨਕਾਲ ਨੂੰ ਜਾਰੀ ਰੱਖਿਆ ਗਿਆ।

ਲਗਾਤਾਰ ਸ਼ੋਰਸ਼ਰਾਬੇ ਕਾਰਨ ਲੋਕ ਸਭਾ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਮੁਲਤਵੀ ਕੀਤਾ ਗਿਆ, ਫਿਰ ਦੁਬਾਰਾ 2 ਵਜੇ ਤੱਕ ਟਾਲਣਾ ਪਿਆ।

ਰਾਜ ਸਭਾ ਵਿੱਚ ਵੀ ਦ੍ਰਿਸ਼ ਉਹੀ ਰਿਹਾ। ਵਿਰੋਧੀ ਧਿਰ ਵੱਲੋਂ ਸੱਸਤੇ ਬੈਠੇ ਰਹਿ ਕੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਦੀ ਸੁਰੱਖਿਆ ਲਈ ਵਿਰੋਧ ਤੇ ਪ੍ਰਦਰਸ਼ਨ ਅਤਿਅੰਤ ਜ਼ਰੂਰੀ ਹਨ।

ਸਵੇਰੇ 10:30 ਵਜੇ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸੰਸਦ ਪਰਿਸਰ ਵਿੱਚ ਮੱਕਰ ਦੁਆਰ ਸਾਹਮਣੇ ਵੱਡਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਐਸ.ਆਈ.ਆਰ. ਮੁੱਦੇ ‘ਤੇ ਤੁਰੰਤ ਵਿਸ਼ੇਸ਼ ਚਰਚਾ ਕਰੇ।

ਸੈਸ਼ਨ ਦੇ ਪਹਿਲੇ ਦਿਨ 1 ਦਸੰਬਰ ਨੂੰ ਵੀ ਦੋਵਾਂ ਸਦਨਾਂ ਵਿੱਚ ਐਸ.ਆਈ.ਆਰ. ਅਤੇ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਸੀ। ਸੰਸਦੀ ਮੰਤਰੀ ਕਿਰਨ ਰਿਜਿਜੂ ਰਾਜ ਸਭਾ ਵਿੱਚ ਕਹਿ ਚੁੱਕੇ ਹਨ ਕਿ ਸਰਕਾਰ ਐਸ.ਆਈ.ਆਰ. ਅਤੇ ਚੋਣ ਸੁਧਾਰਾਂ ‘ਤੇ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਧਿਰ ਕੋਈ ਸਮਾਂ-ਸੀਮਾ ਨਾ ਲਗਾਏ।

ਸੂਤਰਾਂ ਮੁਤਾਬਕ, ਵਿਰੋਧੀ ਧਿਰ ਨੇ ਸੁਝਾਅ ਦਿੱਤਾ ਹੈ ਕਿ ਜੇ ‘ਐਸ.ਆਈ.ਆਰ.’ ਸ਼ਬਦ ‘ਤੇ ਸਰਕਾਰ ਨੂੰ ਇਤਰਾਜ਼ ਹੈ ਤਾਂ ਚਰਚਾ ਨੂੰ ‘ਇਲੈਕਟੋਰਲ ਰਿਫਾਰਮ’ ਜਾਂ ਹੋਰ ਕਿਸੇ ਨਾਮ ਹੇਠ ਸੂਚੀਬੱਧ ਕੀਤਾ ਜਾ ਸਕਦਾ ਹੈ। ਇਹ ਤਰਕ ਸਰਕਾਰ ਵੱਲੋਂ ਸਹਿਮਤੀ ਪ੍ਰਾਪਤ ਕਰ ਸਕਦਾ ਹੈ ਅਤੇ ਇਸ ਬਾਰੇ ਫ਼ੈਸਲਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਹੋ ਸਕਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments