ਕਾਨਫ਼ਰੰਸ ਨੂੰ ਸੰਪੂਰਨ ਸਹਿਯੋਗ ਦੇਵਾਗੇ : ਸਰਦਾਰ ਗੁਰਲਾਲ ਸਿੰਘ, ਐਮ. ਐਲ. ਏ . ਤੇ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ

ਪਟਿਆਲਾ, 02 ਦਸੰਬਰ (ਜਗਜੀਤ ਸਿੰਘ) : ਪੰਜਾਬ ਵਿਚ ਕਬੱਡੀ ਕਾਨਫਰੰਸ ਕਰਾਉਣ ਦੀਆ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਗਤ ਪੰਜਾਬੀ ਸਭਾ ਵਲੋਂ ਵਿਦਵਾਨਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ ਬੇਨਤੀ ਕੀਤੀ ਹੈ ਕਿ ਪੰਜਾਬ ਸਟਾਇਲ ਕਬੱਡੀ ਦੇ ਇਤਿਹਾਸ , ਹੁਣ ਦੇ ਤੇ ਪਹਿਲੇ ਕਬੱਡੀ ਖਿਡਾਰੀਆਂ ਬਾਰੇ , 1954 ਤੋਂ 1957 ਤਕ ਪਾਕਿਸਤਾਨ ਤੇ ਪੰਜਾਬ ਦੇ ਹੋਏ ਕਬੱਡੀ ਮੈਚਾਂ ਬਾਰੇ, 1973 ਤੇ 1974 ਵਿਚ ਹੋਏ ਇੰਗਲੈਂਡ ਤੇ ਪੰਜਾਬ ਦੇ ਮੈਚਾਂ ਬਾਰੇ, ਕਬੱਡੀ ਦਾ ਵਰਤਮਾਨ ਤੇ ਭਵਿੱਖ, ਕਬੱਡੀ ਦੇ ਨਿਯਮ, ਕਿਲਾ ਰਾਏਪੁਰ ਦੇ ਟੂਰਨਾਮੈਂਟ , ਪ੍ਰਮੋਟਰਾਂ ਬਾਰੇ, ਕਬੱਡੀ ਲੇਖਕਾਂ ਅਤੇ ਕੁਮੈਂਟੇਟਰਾਂ ਬਾਰੇ ਖੋਜ ਪੱਤਰ ਲਿਖਣ 15 ਜਨਵਰੀ 2026 ਤੋਂ ਪਹਿਲਾ ਖੋਜ ਪੱਤਰਾਂ ਦੀ ਮੰਗ ਕੀਤੀ ਹੈ । ਵਿਦਵਾਨਾਂ ਵਿਚ ਖੋਜ ਪੱਤਰ ਲਿਖਣ ਲਈ ਉਤਸ਼ਾਹ ਹੈ । ਖੋਜ ਪੱਤਰ ਛਾਪੇ ਵੀ ਜਾਣਗੇ ।
ਅਜੈਬ ਸਿੰਘ ਚੱਠਾ ਵਲੋਂ ਬਹੁਤ ਸਾਰੇ ਕਬੱਡੀ ਪ੍ਰੇਮੀਆਂ ਨਾਲ ਸੰਪਰਕ ਬਣਾਇਆ ਹੈ , ਜਿਨ੍ਹਾਂ ਵਿਚ : ਰੋਸ਼ਨ ਖੇੜਾ, ਪ੍ਰਿੰਸੀਪਲ ਸਰਵਣ ਸਿੰਘ , ਕੁਲਵੰਤ ਸਿੰਘ ਬੁਢਲਾਡਾ , ਬਲਬੀਰ ਸਿੰਘ ਕੰਵਲ (ਪਹਿਲੇ ਲੇਖਕ), ਤੇਜਿੰਦਰ ਸਿੰਘ ਬਿੱਲਾ, ਸਰਦੂਲ ਸਿੰਘ ਰੰਧਾਵਾ, ਅਜੈਬ ਸਿੰਘ ਗਰਚਾ , ਹਰਬੰਸ ਸਿੰਘ ਬੰਸਾ, ਸੁਰਜੀਤ ਸਿੰਘ ਸੈਦੋਵਾਲੀਆ, ਤਾਰਾ ਸਿੰਘ, ਛਿੰਦਾ ਬਹਰਾਮੀਆਂ, ਬਿੱਲਾ ਚੱਠਾ, ਰਾਜਬੰਸ ਸਿੰਘ ਗਿੱਲ ਡੀਨ ਐਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਖਦੇਵ ਸਿੰਘ ਸੰਧੂ ਐਡਵੋਕੇਟ, ਹਕੂਮਤ ਸਿੰਘ ਮੱਲ੍ਹੀ (ਸ਼ਹੀਦੇ ਆਜ਼ਮ ਭਗਤ ਸਿੰਘ ਭਾਣਜੇ) ।
ਅਜੈਬ ਸਿੰਘ ਚੱਠਾ ਵਲੋਂ ਸਰਦਾਰ ਗੁਰਲਾਲ ਸਿੰਘ ਐਮ. ਐਲ. ਏ. ਤੇ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ । ਗੁਰਲਾਲ ਸਿੰਘ ਖੁਦ ਆਪ ਵੀ ਬਹੁਤ ਤਕੜੇ ਕਬੱਡੀ ਖਿਡਾਰੀ ਰਹੇ ਹਨ । ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਨਫ਼ਰੰਸ ਨੂੰ ਸੰਪੂਰਨ ਸਹਿਯੋਗ ਦੇਣਗੇ । ਉਹਨਾਂ ਦੇ ਵਿਸ਼ਵਾਸ ਨਾਲ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਦੇ ਹੌਸਲੇ ਵਧੇ ਹਨ । ਕਬੱਡੀ ਖਿਡਾਰੀਆਂ, ਲੇਖਕਾਂ, ਪ੍ਰੋਮੋਟਰਾਂ, ਕੁਮੈਂਟਰਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ , ਕਬੱਡੀ ਬਾਰੇ ਲਿਖੀਆਂ ਸਾਰੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗੇਗੀ ।
ਡਾਕਟਰ ਰਾਜਬੰਸ ਸਿੰਘ ਗਿੱਲ ਡੀਨ ਨੇ ਕਿਹਾ ਕਿ ਕਬੱਡੀ ਕਾਨਫ਼ਰੰਸ ਦੇ, ਐਲੂਮਨੀ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਜਗਤ ਪੰਜਾਬੀ ਸਭਾ ਨਾਲ ਰਲ ਕੇ ਸਾਂਝੇ ਤੋਰ ‘ਤੇ ਪ੍ਰਬੰਧ ਕੀਤੇ ਜਾਣਗੇ ।
ਜੇਕਰ ਆਪ ਜੀ ਕੋਲ ਕਬੱਡੀ ਬਾਰੇ ਜਾਣਕਾਰੀ ਹੈ ਤਾਂ ਅਜੈਬ ਸਿੰਘ ਚੱਠਾ ਨਾਲ jagatpunjabisabha@gmail.com ਰਾਹੀ ਸੰਪਰਕ ਕਰੋ ।







