Homeਹਰਿਆਣਾਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੁਰੂਕਸ਼ੇਤਰ ਵਿੱਚ ਭਦਰਕਾਲੀ ਮੰਦਰ ਵਿੱਚ ਕੀਤੀ ਵਿਸ਼ੇਸ਼...

ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਕੁਰੂਕਸ਼ੇਤਰ ਵਿੱਚ ਭਦਰਕਾਲੀ ਮੰਦਰ ਵਿੱਚ ਕੀਤੀ ਵਿਸ਼ੇਸ਼ ਪੂਜਾ

ਕੁਰੂਕਸ਼ੇਤਰ, 1 ਦਸੰਬਰ: (ਛਤਰਪਾਲ ਸਿੰਘ) : ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਅਵਸਰ ‘ਤੇ ਦੇਸ਼ ਦੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਹਰਿਆਣਾ ਦੇ ਪ੍ਰਸਿੱਧ ਅਤੇ ਧਾਰਮਿਕ ਮਹੱਤਵ ਵਾਲੇ ਦੇਵਿਕੂਪ ਭਦਰਕਾਲੀ ਮੰਦਰ ਵਿੱਚ ਵਿਸ਼ੇਸ਼ ਪੂਜਾ ਅਦਾ ਕੀਤੀ। ਇਹ ਮੰਦਰ ਹਰਿਆਣਾ ਦਾ ਇੱਕੋ-ਇੱਕ ਸ਼ਕਤੀਪੀਠ ਹੈ, ਜਿਸ ਕਾਰਨ ਇਹ ਜਗ੍ਹਾ ਆਧਿਆਤਮਿਕ ਭਾਵਨਾ ਨਾਲ ਭਰਪੂਰ ਰਹਿੰਦੀ ਹੈ।

ਉਪ ਰਾਸ਼ਟਰਪਤੀ ਦਾ ਮੰਦਰ ਪਹੁੰਚਣ ‘ਤੇ ਸ਼ਕਤੀਪੀਠ ਦੇ ਮੁਖੀ ਸਤਪਾਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਤਹਿ ਦਿਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੰਦਰ ਦਰਸ਼ਨ ਲਈ ਹਾਜਰ ਰਹੇ।

ਮੰਦਰ ਦੇ ਅੰਦਰ ਸ਼ਾਨਦਾਰ ਸਜਾਵਟ ਕੀਤੀ ਗਈ ਸੀ, ਜਿੱਥੇ ਉਪ ਰਾਸ਼ਟਰਪਤੀ ਨੇ ਮੰਤਰ ਉਚਾਰਣ, ਪਾਨ ਦੇ ਪੱਤਿਆਂ, ਕਮਲ ਦੇ ਫੁੱਲਾਂ ਅਤੇ ਵਿਧੀ-ਵਿਧਾਨ ਅਨੁਸਾਰ ਕੀਤੀ ਜਾਣ ਵਾਲੀ ਰੀਤ ਨਾਲ ਵਿਸ਼ੇਸ਼ ਪੂਜਾ ਕੀਤੀ।

ਇਹ ਪੂਜਾ ਮਹੱਤਵਪੂਰਨ ਇਸ ਲਈ ਵੀ ਸੀ ਕਿਉਂਕਿ ਮਹਾਭਾਰਤ ਯੁੱਧ ਤੋਂ ਪਹਿਲਾਂ ਪਾਂਡਵਾਂ ਨੇ ਭਗਵਾਨ ਕ੍ਰਿਸ਼ਨ ਦੇ ਨਾਲ ਇਸੇ ਸਥਾਨ ‘ਤੇ ਆ ਕੇ ਅਰਦਾਸ ਕੀਤੀ ਸੀ। ਇਸ ਪਰੰਪਰਾਵਾਂ ਦਾ ਨਿਭਾਵ ਕਰਦਿਆਂ ਉਪ ਰਾਸ਼ਟਰਪਤੀ ਨੇ ਵੀ ਮੰਦਿਰ ਦੀ ਪ੍ਰਿਕਰਮਾ ਕੀਤੀ, ਭਗਤੀ ਸੁਚਕ ਚਾਂਦੀ ਦਾ ਘੋੜਾ ਭੇਟ ਕੀਤਾ ਅਤੇ ਅਰਜੁਨ ਦੁਆਰਾ ਉਚਾਰੇ ਗਏ ਮੰਤਰਾਂ ਦਾ ਜਾਪ ਕਰਕੇ ਆਸ਼ੀਰਵਾਦ ਹਾਸਲ ਕੀਤਾ।

ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਦੌਰਾਨ ਉਪ ਰਾਸ਼ਟਰਪਤੀ ਦਾ ਇਹ ਦਰਸ਼ਨ ਅਤੇ ਰਸਮੀ ਪੂਜਾ ਇਸ ਪਵਿੱਤਰ ਧਰਤੀ ਦੇ ਧਾਰਮਿਕ ਮਹੱਤਵ ਨੂੰ ਮੁੜ ਜੀਵੰਤ ਕਰ ਗਈ।

RELATED ARTICLES
- Advertisment -
Google search engine
Google search engine
Google search engine

Most Popular

Recent Comments