Homeਪੰਜਾਬਪੰਜਾਬ ਸਰਕਾਰ ਵੱਲੋਂ ‘ਨੌਜਵਾਨ ਵਿਗਿਆਨੀ ਯਾਤਰਾ ਸਹਾਇਤਾ ਯੋਜਨਾ’ ਦੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ‘ਨੌਜਵਾਨ ਵਿਗਿਆਨੀ ਯਾਤਰਾ ਸਹਾਇਤਾ ਯੋਜਨਾ’ ਦੀ ਸ਼ੁਰੂਆਤ

ਯੋਜਨਾ 45 ਸਾਲ ਤੋਂ ਘੱਟ ਉਮਰ ਦੇ ਯੋਗ ਵਿਗਿਆਨੀਆਂ, ਟੈਕਨੋਲੋਜਿਸਟਾਂ ਅਤੇ ਕਾਲਜਾਂ-ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ

ਚੰਡੀਗੜ੍ਹ : 1 ਦਸੰਬਰ 2025 (ਜਗਜੀਤ ਸਿੰਘ) : ਪੰਜਾਬ ਦੇ ਨੌਜਵਾਨਾਂ ਨੂੰ ਵਿਗਿਆਨਕ ਅਤੇ ਤਕਨੀਕੀ ਖੇਤਰ ਵਿੱਚ ਅੰਤਰਰਾਸ਼ਟਰੀ ਮੰਚ ਤੱਕ ਲੈ ਜਾਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ “ਨੌਜਵਾਨ ਵਿਗਿਆਨੀ ਯਾਤਰਾ ਸਹਾਇਤਾ ਯੋਜਨਾ” ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਯੋਜਨਾ ਸੂਬੇ ਦੇ ਅਣਗਿਣਤ ਪ੍ਰਤਿਭਾਸ਼ਾਲੀ ਖੋਜਕਰਤਾਵਾਂ ਅਤੇ ਵਿਗਿਆਨੀਆਂ ਲਈ ਮੌਕੇ ਦਾ ਨਵਾਂ ਦਰਵਾਜ਼ਾ ਖੋਲ੍ਹ ਰਹੀ ਹੈ, ਜੋ ਸਿਰਫ਼ ਵਿੱਤੀ ਘਾਟ ਕਾਰਨ ਅੰਤਰਰਾਸ਼ਟਰੀ ਪਲੇਟਫਾਰਮਾਂ ਤੱਕ ਨਹੀਂ ਪਹੁੰਚ ਸਕਦੇ ਸਨ।

PSCST ਵੱਲੋਂ ਸ਼ੁਰੂ ਕੀਤੀ ਗਈ ਖ਼ਾਸ ਸਹਾਇਤਾ

STEM ਆਊਟਰੀਚ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਦੁਆਰਾ ਚਲਾਈ ਜਾ ਰਹੀ ਇਸ ਯੋਜਨਾ ਦਾ ਮੁੱਖ ਉਦੇਸ਼ ਨੌਜਵਾਨ ਖੋਜਕਰਤਾਵਾਂ ਨੂੰ ਦੇਸ਼ ਤੇ ਵਿਦੇਸ਼ ਵਿਚ ਹੋਣ ਵਾਲੀਆਂ ਕਾਨਫਰੰਸਾਂ, ਵਰਕਸ਼ਾਪਾਂ, ਸੈਮੀਨਾਰਾਂ ਅਤੇ ਖੋਜ ਪ੍ਰੋਗਰਾਮਾਂ ਵਿੱਚ ਸ਼ਮੂਲਤ ਕਰਵਾਉਣਾ ਹੈ।

ਇਹ ਯੋਜਨਾ 45 ਸਾਲ ਤੋਂ ਘੱਟ ਉਮਰ ਦੇ ਯੋਗ ਵਿਗਿਆਨੀਆਂ, ਟੈਕਨੋਲੋਜਿਸਟਾਂ ਅਤੇ ਕਾਲਜਾਂ-ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਹੈ, ਜਿਨ੍ਹਾਂ ਦੇ ਪੀਅਰ-ਰਿਵਿਊਡ ਜਰਨਲਜ਼ (Scopus/SCI/Web of Science) ਵਿੱਚ ਘੱਟੋ-ਘੱਟ ਦੋ ਪ੍ਰਕਾਸ਼ਨ ਹੋਣੇ ਲਾਜ਼ਮੀ ਹਨ।

₹15,000 ਤੱਕ ਦੀ ਵਿੱਤੀ ਸਹਾਇਤਾ

ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਵਿੱਚ ਸ਼ਾਮਲ ਹੈ—

  • ਹਵਾਈ ਯਾਤਰਾ / ਰਿਹਾਇਸ਼ / ਮੇੰਟੇਨੈਂਸ ਭੱਤਾ
  • ਰਜਿਸਟ੍ਰੇਸ਼ਨ ਫੀਸ ਦਾ 50%
  • ਕੁੱਲ ਵਿੱਤੀ ਸਹਾਇਤਾ ਵੱਧ ਤੋਂ ਵੱਧ ₹15,000

ਇਹ ਸਹਾਇਤਾ ਨੌਜਵਾਨਾਂ ਨੂੰ ਨਵੀਨਤਮ ਖੋਜਾਂ ਨਾਲ ਜਾਣੂ ਕਰਵਾਉਣ, ਅੰਤਰਰਾਸ਼ਟਰੀ ਵਿਗਿਆਨਕ ਭਾਈਚਾਰੇ ਨਾਲ ਜੁੜਨ ਅਤੇ ਨਵੀਆਂ ਸਾਂਝਾਂ ਕਾਇਮ ਕਰਨ ਵਿੱਚ ਮਦਦ ਕਰੇਗੀ।

ਮੁੱਖ ਮੰਤਰੀ ਦਾ ਸੰਦੇਸ਼: “ਨੌਜਵਾਨਾਂ ਨੂੰ ਖੰਭ ਦੇਣ ਦਾ ਯਤਨ”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੀ ਪ੍ਰਗਤੀਸ਼ੀਲ ਸੋਚ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ, ਸਾਡੇ ਨੌਜਵਾਨ ਵਿਗਿਆਨੀ ਦੁਨੀਆ ਦੇ ਮੰਚ ਤੇ ਆਪਣੀ ਪ੍ਰਤੀਭਾ ਦਾ ਲੋਹਾ ਮਨਵਾਉਣ। ਅਸੀਂ ਉਨ੍ਹਾਂ ਨੂੰ ਵਿੱਤੀ ਰੁਕਾਵਟਾਂ ਤੋਂ ਮੁਕਤ ਕਰ ਰਹੇ ਹਾਂ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੀ ਖੋਜ ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰ ਸਕਣ।”

ਵਿਕਾਸ ਦੀ ਨਵੀਂ ਦਿਸ਼ਾ

ਇਹ ਯੋਜਨਾ ਦਰਸਾਉਂਦੀ ਹੈ ਕਿ ਮਾਨ ਸਰਕਾਰ ਸਿਰਫ਼ ਵਾਅਦੇ ਨਹੀਂ ਕਰਦੀ, ਸਗੋਂ ਨੌਜਵਾਨ ਪੀੜ੍ਹੀ ਨੂੰ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ। ਖੋਜ, ਨਵੀਨਤਾ ਅਤੇ ਗਿਆਨ ਸਾਂਝੇ ਦੀ ਇਸ ਮਹੱਤਵਪੂਰਣ ਪਹਿਲ ਨਾਲ ਪੰਜਾਬ ਦੇ ਨੌਜਵਾਨ ਵਿਸ਼ਵ ਵਿਗਿਆਨ ਭਾਈਚਾਰੇ ਵਿੱਚ ਇੱਕ ਮਜ਼ਬੂਤ ਥਾਂ ਬਣਾਉਣਗੇ।

ਅਰਜ਼ੀ ਕਿਵੇਂ ਦੇਣੀ ਹੈ?

ਰੁਚੀਸ਼ੀਲ ਨੌਜਵਾਨ PSCST ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਪੂਰੀ ਜਾਣਕਾਰੀ ਤੇ ਅਰਜ਼ੀ ਪ੍ਰਕਿਰਿਆ ਵੇਖ ਸਕਦੇ ਹਨ:
www.pscst.punjab.gov.in

ਪੰਜਾਬ ਸਰਕਾਰ ਦੀ ਇਹ ਯੋਜਨਾ ਸੂਬੇ ਦੇ ਵਿਗਿਆਨਕ ਭਵਿੱਖ ਨੂੰ ਨਵੀਂ ਪਹਿਚਾਣ ਦੇਣ ਵੱਲ ਇੱਕ ਬੇਮਿਸਾਲ ਕਦਮ ਮੰਨੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments