Homeਪਟਿਆਲਾ ਅਪਡੇਟਪਟਿਆਲਾ ਵਿੱਚ ਪਲਾਸਟਿਕ ਵਿਰੋਧੀ ਮੁਹਿੰਮ ਤੇਜ਼, 25 ਕਿਲੋ ਲਿਫ਼ਾਫੇ ਜ਼ਬਤ — 16...

ਪਟਿਆਲਾ ਵਿੱਚ ਪਲਾਸਟਿਕ ਵਿਰੋਧੀ ਮੁਹਿੰਮ ਤੇਜ਼, 25 ਕਿਲੋ ਲਿਫ਼ਾਫੇ ਜ਼ਬਤ — 16 ਚਲਾਨ ਜਾਰੀ

ਪਟਿਆਲਾ, 01 ਦਸੰਬਰ: (ਜਗਜੀਤ ਸਿੰਘ) ਨਗਰ ਨਿਗਮ ਪਟਿਆਲਾ ਵੱਲੋਂ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਅਤੇ ਸ਼ਹਿਰ ਨੂੰ ਸਾਫ਼–ਸੁਥਰਾ ਬਣਾਉਣ ਦੇ ਮਿਸ਼ਨ ਤਹਿਤ ਅੱਜ ਸਬਜ਼ੀ ਮੰਡੀ ਭਗਤ ਸਿੰਘ ਚੌਂਕ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਕੀਤੀ ਗਈ।

ਡਰਾਈਵ ਦੌਰਾਨ ਨਗਰ ਨਿਗਮ ਟੀਮ ਨੇ ਗੈਰਕਾਨੂੰਨੀ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਦੇ ਗਾਹਕਾਂ ਅਤੇ ਦੁਕਾਨਦਾਰਾਂ ਵਿਰੁੱਧ ਸਖ਼ਤੀ ਦਿਖਾਉਂਦਿਆਂ 25 ਕਿਲੋ ਪਲਾਸਟਿਕ ਲਿਫ਼ਾਫੇ ਜ਼ਬਤ ਕੀਤੇ ਅਤੇ 16 ਚਲਾਨ ਜਾਰੀ ਕੀਤੇ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਸਟਿਕ ‘ਤੇ ਲੱਗੇ ਪਾਬੰਦੀ ਕਾਨੂੰਨੀ ਤੌਰ ‘ਤੇ ਪ੍ਰਭਾਵਸ਼ਾਲੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਰ ਕੜੀ ਕੀਤੀ ਜਾਵੇਗੀ।

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਪਟਿਆਲਾ ਨੂੰ ਪਲਾਸਟਿਕ–ਮੁਕਤ ਬਣਾਉਣ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਲਗਾਤਾਰ ਚਲਦੀਆਂ ਰਹਿਣਗੀਆਂ, ਤਾਂ ਜੋ ਸ਼ਹਿਰ ਨੂੰ ਸਵੱਛ ਅਤੇ ਵਾਤਾਵਰਣ–ਮਿਤਰ ਬਣਾਇਆ ਜਾ ਸਕੇ।

ਡਰਾਈਵ ਦੀ ਅਗਵਾਈ ਹੈਲਥ ਅਫ਼ਸਰ ਨਵਿੰਦਰ ਸਿੰਘ ਨੇ ਕੀਤੀ, ਜਦੋਂ ਕਿ ਸੈਨਟਰੀ ਇਨਸਪੈਕਟਰ ਮੋਹਿਤ ਜਿੰਦਲ, ਇੰਦਰਜੀਤ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਦੀ ਟੀਮ ਨੇ ਚੈਕਿੰਗ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ।

ਚੈਕਿੰਗ ਦੌਰਾਨ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਬਜ਼ੀ ਵਪਾਰੀਆਂ ਨੂੰ ਕੱਪੜੇ ਜਾਂ ਜੂਟ ਦੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਿਗਮ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਰੋਜ਼ਾਨਾ ਕਾਰਵਾਈ ਜਾਰੀ ਰਹੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments