Homeਪੰਜਾਬਭਿੱਖੀ ਹਲਕੇ 'ਚ ਅਕਾਲੀ ਦਲ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਅਤਲਾ ਖੁਰਦ...

ਭਿੱਖੀ ਹਲਕੇ ‘ਚ ਅਕਾਲੀ ਦਲ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਅਤਲਾ ਖੁਰਦ ਚੋਣ ਮੈਦਾਨ ਲਈ ਤਿਆਰ—ਬਰ—ਤਿਆਰ

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਤਿਆਰੀਆਂ ਤੇਜ਼

ਮਾਨਸਾ, 30 ਨਵੰਬਰ: (ਛਤਰਪਾਲ ਸਿੰਘ):  ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਉਣ ਦਾ ਐਲਾਨ ਹੋਣ ਦੇ ਨਾਲ ਹੀ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ। ਮਾਨਸਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨਾਂ ਅਤੇ ਪੰਚਾਇਤ ਸੰਮਤੀਆਂ—ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਬੁਢਲਾਡਾ—ਦੇ 86 ਜ਼ੋਨਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ, ਜੋ ਬੈਲਟ ਪੇਪਰ ਰਾਹੀਂ ਹੋਣਗੀਆਂ।

ਚੋਣ ਪ੍ਰਕਿਰਿਆ ਅਨੁਸਾਰ 1 ਦਸੰਬਰ 2025 ਤੋਂ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 4 ਦਸੰਬਰ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ ਨਿਰਧਾਰਿਤ ਕੀਤੀ ਗਈ ਹੈ।

ਇਸੇ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਚੋਣ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਅਤੇ ਸੰਗਠਨ ਦੇ ਜਰਨਲ ਸਕੱਤਰ ਗੁਰਤੇਜ ਸਿੰਘ ਅਤਲਾ ਖੁਰਦ ਨੂੰ ਹਾਈ ਕਮਾਂਡ ਵੱਲੋਂ ਭਿੱਖੀ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਣ ਲਈ ਥਾਪੜਾ ਦੇ ਦਿੱਤਾ ਗਿਆ ਹੈ।

ਗੁਰਤੇਜ ਸਿੰਘ ਅਤਲਾ ਖੁਰਦ ਇਲਾਕੇ ਵਿੱਚ ਵੱਡੀ ਪਹਿਚਾਣ ਰੱਖਦੇ ਹਨ ਅਤੇ ਖਾਸ ਕਰਕੇ ਐਸ.ਸੀ. ਭਾਈਚਾਰੇ ਵਿੱਚ ਉਹਨਾਂ ਦਾ ਚੰਗਾ ਰਸੂਖ ਹੈ। ਉਹਨਾਂ ਦਾ ਨੇਕ ਸੁਭਾਅ, ਮਿਲਣਸਾਰ ਵਿਅਕਤਿਤਵ ਅਤੇ ਲੋਕਾਂ ਨਾਲ ਜੁੜਾਵ ਇਸ ਚੋਣ ਵਿੱਚ ਉਹਨਾਂ ਨੂੰ ਮਜ਼ਬੂਤ ਦਾਵੇਦਾਰ ਬਣਾਉਂਦਾ ਹੈ। ਸਿਆਸੀ ਹਲਕਿਆਂ ਦਾ ਮਨਨਾ ਹੈ ਕਿ ਅਕਾਲੀ ਦਲ ਲਈ ਉਹ ਭਿੱਖੀ ਇਲਾਕੇ ਵਿੱਚ ਬਾਜ਼ੀ ਮਾਰ ਸਕਦੇ ਹਨ।

ਇਸ ਮੌਕੇ ‘ਤੇ ਸਾਬਕਾ ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਸਰਪੰਚ ਅਤਲਾ ਖੁਰਦ, ਬਲਜੀਤ ਸਿੰਘ ਵੀ ਉਹਨਾਂ ਨਾਲ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments