ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਨਾਮਜ਼ਦਗੀ ਕੇਂਦਰਾਂ ਦੀ ਸੂਚੀ ਜ਼ਾਰੀ

ਪਟਿਆਲਾ, 30 ਨਵੰਬਰ, 2025 (ਜਗਜੀਤ ਸਿੰਘ) : ਪੰਜਾਬ ਰਾਜ ਚੋਣ ਕਮਿਸ਼ਨ ਦੇ ਐਲਾਨ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 23 ਸੀਟਾਂ ਅਤੇ 10 ਬਲਾਕ ਸੰਮਤੀਆਂ ਦੀਆਂ 184 ਜੋਨ ਚੋਣਾਂ ਲਈ ਨਾਮਜ਼ਦਗੀਆਂ 1 ਤੋਂ 4 ਦਸੰਬਰ ਤੱਕ ਭਰੀਆਂ ਜਾਣਗੀਆਂ। ਇਸ ਸਬੰਧੀ ਸਾਰੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਨਾਮਜ਼ਦਗੀ ਸ਼ਡਿਊਲ
- ਨਾਮਜ਼ਦਗੀਆਂ ਭਰਨ:1 ਤੋਂ 4 ਦਸੰਬਰ, ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ
- ਨਾਮਜ਼ਦਗੀਆਂ ਦੀ ਪੜਤਾਲ:5 ਦਸੰਬਰ
- ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ:6 ਦਸੰਬਰ, ਸ਼ਾਮ 3 ਵਜੇ ਤੱਕ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਸਬੰਧਤ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਨਿਰਧਾਰਤ ਸਮੇਂ ਦੌਰਾਨ ਦਾਖਲ ਕਰਵਾ ਸਕਣਗੇ।
ਟ੍ਰੇਨਿੰਗ ਅਤੇ ਹਦਾਇਤਾਂ
ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਚੋਣੀ ਅਮਲੇ ਨੂੰ ਪਾਰਦਰਸ਼ੀ ਤੇ ਨਿਰਵਿਘਨ ਚੋਣ ਪ੍ਰਕਿਰਿਆ ਲਈ ਲੋੜੀਂਦੀ ਸਿਖਲਾਈ ਦਿੱਤੀ। ਅਧਿਕਾਰੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਨਾਮਜ਼ਦਗੀ ਕੇਂਦਰ
ਜ਼ਿਲ੍ਹਾ ਪ੍ਰੀਸ਼ਦ ਚੋਣਾਂ:
- ਨਾਮਜ਼ਦਗੀ ਪੱਤਰ ਸਰਕਾਰੀ ਆਈ.ਟੀ.ਆਈ. (ਲੜਕੇ), ਨਾਭਾ ਰੋਡ, ਪਟਿਆਲਾ ਵਿਖੇ ਲਏ ਜਾਣਗੇ।— ਰਿਟਰਨਿੰਗ ਅਫ਼ਸਰ: ਡਾ. ਇਸਮਤ ਵਿਜੇ ਸਿੰਘ (ਏ.ਡੀ.ਸੀ. ਸ਼ਹਿਰੀ ਵਿਕਾਸ)
ਬਲਾਕ ਸੰਮਤੀ ਸਮਾਣਾ–ਲਹੀ:
- ਦਫ਼ਤਰ ਬੀ.ਡੀ.ਪੀ.ਓ. ਪਟਿਆਲਾ— ਰਿਟਰਨਿੰਗ ਅਫ਼ਸਰ: ਹਰਜੋਤ ਕੌਰ
ਬਲਾਕ ਸੰਮਤੀ ਪਟਿਆਲਾ ਦਿਹਾਤੀ:
- ਸਰਕਾਰੀ ਆਈ.ਟੀ.ਆਈ. (ਲੜਕੇ), ਨਾਭਾ ਰੋਡ— ਰਿਟਰਨਿੰਗ ਅਫ਼ਸਰ: ਵਨੀਤ ਸਿੰਗਲਾ (ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ)
ਬਲਾਕ ਸੰਮਤੀ ਰਾਜਪੁਰਾ:
- ਮਿੰਨੀ ਸਕੱਤਰੇਤ ਰਾਜਪੁਰਾ, ਕੋਰਟ ਰੂਮ ਨੰਬਰ 103— ਰਿਟਰਨਿੰਗ ਅਫ਼ਸਰ: ਨਮਨ ਮਾਰਕੰਨ (ਐਸ.ਡੀ.ਐਮ.)
ਬਲਾਕ ਸੰਮਤੀ ਸਮਾਣਾ:
- ਐਸ.ਡੀ.ਐਮ. ਸਮਾਣਾ ਦਾ ਕੋਰਟ ਰੂਮ— ਰਿਟਰਨਿੰਗ ਅਫ਼ਸਰ: ਰਿਚਾ ਗੋਇਲ
ਬਲਾਕ ਸੰਮਤੀ ਪਾਤੜਾਂ:
- ਐਸ.ਡੀ.ਐਮ. ਪਾਤੜਾਂ, ਕੋਰਟ ਰੂਮ ਨੰਬਰ 7— ਰਿਟਰਨਿੰਗ ਅਫ਼ਸਰ: ਅਸ਼ੋਕ ਕੁਮਾਰ (ਐਸ.ਡੀ.ਐਮ.)
ਬਲਾਕ ਸੰਮਤੀ ਨਾਭਾ:
- ਐਸ.ਡੀ.ਐਮ. ਨਾਭਾ ਕੋਰਟ ਰੂਮ, ਕਮਰਾ ਨੰਬਰ 108— ਰਿਟਰਨਿੰਗ ਅਫ਼ਸਰ: ਕੰਨੂ ਗਰਗ
ਬਲਾਕ ਸੰਮਤੀ ਸਨੌਰ:
- ਨਗਰ ਕੌਂਸਲ ਦਫ਼ਤਰ ਸਨੌਰ— ਰਿਟਰਨਿੰਗ ਅਫ਼ਸਰ: ਬਬਨਦੀਪ ਸਿੰਘ (ਆਰ.ਟੀ.ਓ.)
ਬਲਾਕ ਸੰਮਤੀ ਭੁੱਨਰਹੇੜੀ:
- ਮਾਰਕੀਟ ਕਮੇਟੀ ਦਫ਼ਤਰ, ਦੂਧਨਸਾਧਾਂ— ਰਿਟਰਨਿੰਗ ਅਫ਼ਸਰ: ਨਵਦੀਪ ਕੁਮਾਰ (ਏ.ਐਮ.ਡੀ., ਪੀ.ਆਰ.ਟੀ.ਸੀ.)
ਬਲਾਕ ਸੰਮਤੀ ਘਨੌਰ:
- ਨਾਇਬ ਤਹਿਸੀਲਦਾਰ ਦਫ਼ਤਰ ਘਨੌਰ, ਕੋਰਟ ਰੂਮ— ਰਿਟਰਨਿੰਗ ਅਫ਼ਸਰ: ਧਰਮਵੀਰ ਕਮਲ (ਵਧੀਕ ਐਸ.ਈ., ਪੀ.ਐਸ.ਪੀ.ਸੀ.ਐਲ.)
ਬਲਾਕ ਸੰਮਤੀ ਸ਼ੰਭੂ ਕਲਾਂ:
- ਯੂਨੀਵਰਸਿਟੀ ਕਾਲਜ ਘਨੌਰ— ਰਿਟਰਨਿੰਗ ਅਫ਼ਸਰ: ਗੁਰਸ਼ਰਨ ਸਿੰਘ ਵਿਰਕ (ਕਾਰਜਕਾਰੀ ਇੰਜੀਨੀਅਰ, ਬੀ.ਐਮ.ਐਲ.)







