Home ਪਟਿਆਲਾ ਅਪਡੇਟ ਸਰਬ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਨ...

ਸਰਬ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਨ ਦੀ ਅਪੀਲ – ਜਗਦੀਸ਼ ਸਿੰਘ ਝਿੰਡਾ

0

1 ਜਨਵਰੀ, 2026 ਤੋਂ 15 ਜਨਵਰੀ 2026 ਸਮਾਣਾ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਯਾਤਰਾ ਦਾ ਐਲਾਨ

ਸਮਾਣਾ : (ਛਤਰਪਾਲ ਸਿੰਘ) : ਸਰਬ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਨ ਦੀ ਮੰਗ ਦੇ ਮੱਦੇਨਜ਼ਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੀ 1 ਜਨਵਰੀ, 2026 ਤੋਂ 15 ਜਨਵਰੀ 2026 ਤੱਕ ਯਾਤਰਾ ਆਰੰਭ ਕੀਤੀ ਜਾਵੇਗੀ ਜੋ ਸਮਾਣਾ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇਗੀ। ਉਥੇ ਭਾਈ ਗੁਰਜੀਤ ਸਿੰਘ ਖਾਲਸਾ ਜੋ ਪਿਛਲੇ ਸਾਲ ਤੋਂ ਸਮਾਣਾ ਟਾਵਰ ’ਤੇ ਬੈਠ ਕੇ ਇੰਨ੍ਹਾਂ ਬੇਅਦਬੀਆਂ ਵਿਰੁੱਧ ਕਾਨੂੰਨ ਬਨਾਉਣ ਲਈ ਲੜਾਈ ਲੜ ਰਿਹਾ ਹੈ, ਦੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਕਾਨੂੰਨ ਬਨਾਉਣ ਦੀ ਪੁਰਜ਼ੋਰ ਅਪੀਲ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਇਸ ਵਿਚਕਾਰ ਭਾਈ ਗੁਰਜੀਤ ਸਿੰਘ ਜੋ ਕਿ ਬਿਮਾਰ ਚੱਲ ਰਹੇ ਹਨ, ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਦਾ ਸੰਸਕਾਰ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਇਹ ਕਾਨੂੰਨ ਨਹੀਂ ਬਣ ਜਾਂਦਾ। ਸਾਡੀ ਸਾਰੇ ਧਰਮਾਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਸਾਰੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਨੂੰਨ ਬਨਾਉਣ ਲਈ ਸਾਡਾ ਸਾਥ ਦੇਣ।

ਇਸ ਮੌਕੇ ਸਰਬ ਧਰਮ ਸੇਵਾ ਫਾਉਂਡੇਸ਼ਨ, ਸੰਚਾਲਕ ਰਾਮ ਸਿੰਘ ਰਾਣਾ, ਭਾਈ ਦਲੀਪ ਸਿੰਘ ਬਿੱਕਰ, ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਤੇ ਟ੍ਰਸ਼ਟ (ਰਜਿ.), ਕੌਮੀ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਗੁਰਨਾਮ ਸਿੰਘ ਚੜੂੰਨੀ ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ ਉਲਖ, ਰਮੀ ਸਿੰਘ ਸਹਿਗਲ, ਬਾਬਾ ਭੁੱਲਰ, ਸਾਹਿਬ ਸਿੰਘ ਤੇ ਗੁਰਜੰਟ ਸਿੰਘ ਅਤੇ ਹੋਰ ਮਾਨਯੋਗ ਸ਼ਖਸੀਅਤਾਂ ਮੌਜੂਦ ਸਨ।

Exit mobile version