Home ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੱਦੀ ਕੈਬਿਨੇਟ ਮੀਟਿੰਗ, ਲੋਕ ਹਿੱਤ ਲਈ...

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੱਦੀ ਕੈਬਿਨੇਟ ਮੀਟਿੰਗ, ਲੋਕ ਹਿੱਤ ਲਈ ਹੋ ਸਕਦੇ ਵੱਡੇ ਐਲਾਨ

0

ਚੰਡੀਗੜ੍ਹ (ਭੁੱਲਰ): ਪੰਜਾਬ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਅੱਜ ਸਵੇਰੇ 11:30 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰੀ ਰਿਹਾਇਸ਼ ‘ਤੇ ਹੋਵੇਗੀ। ਇਸ ਮੀਟਿੰਗ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਹਾਲਾਂਕਿ ਸਰਕਾਰ ਵੱਲੋਂ ਹੁਣ ਤਕ ਮੀਟਿੰਗ ਦਾ ਅਧਿਕਾਰਕ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਸਰਕਾਰੀ ਸਰੋਤਾਂ ਦੇ ਮੁਤਾਬਕ ਇਸ ਬੈਠਕ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਲੇ ਕਈ ਮੁੱਖ ਫ਼ੈਸਲੇ ਲਏ ਜਾ ਸਕਦੇ ਹਨ।

ਮੀਟਿੰਗ ਵਿੱਚ ਸੰਭਾਵਿਤ ਵਿਚਾਰ:

  • ਸੂਬੇ ਦੀ ਵਿੱਤੀ ਹਾਲਤ ਦਾ ਵਿਸਤ੍ਰਿਤ ਜਾਇਜ਼ਾ

  • ਸਰਕਾਰ ਲਈ ਨਵੇਂ ਆਰਥਿਕ ਸਰੋਤ ਜੁਟਾਉਣ ਉੱਤੇ ਚਰਚਾ

  • ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਰੀਕਾਂ ਤੈਅ ਕਰਨ ਬਾਰੇ ਰਾਜ ਚੋਣ ਕਮਿਸ਼ਨ ਨੂੰ ਸੁਝਾਵ ਭੇਜਣ ਦਾ ਸੰਭਵ ਫੈਸਲਾ

ਕੈਬਿਨੇਟ ਬੈਠਕ ਤੋਂ ਬਾਅਦ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ, ਜਿਨ੍ਹਾਂ ਦਾ ਸਿੱਧਾ ਪ੍ਰਭਾਵ ਆਮ ਜਨਤਾ ‘ਤੇ ਪੈ ਸਕਦਾ ਹੈ।

Exit mobile version