Homeਪਟਿਆਲਾ ਅਪਡੇਟਪਟਿਆਲਾ ਨਵਾਂ ਬੱਸ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ...

ਪਟਿਆਲਾ ਨਵਾਂ ਬੱਸ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਣ ਦੀ ਅਪੀਲ —ਜਸਵਿੰਦਰਪਾਲ ਸਿੰਘ ਚੱਢਾ

ਪਟਿਆਲਾ, 28 ਨਵੰਬਰ (ਰਾਜੇਸ਼ ਕੁਮਾਰ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਬੜੇ ਹੀ ਉਤਸਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਹੈ। ਪੰਜਾਬ ਦੇ ਵਿਕਾਸ ਲਈ ਬਹੁਤ ਸਾਰੇ ਉਪਰਾਲੇ ਵੀ ਕੀਤੇ ਹਨ। ਜਿੱਥੇ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਸੱਚੀ ਸ਼ਰਧਾ ਰੱਖਦੀ ਹੈ ਤਾਂ ਸਰਕਾਰ ਪਟਿਆਲਾ ਨਵਾਂ ਬੱਸ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਿਆ ਜਾਵੇ।

ਜਦੋਂ ਤੋਂ ਇਹ ਬੱਸ ਅੱਡਾ ਤਿਆਰ ਹੋ ਰਿਹਾ ਸੀ ਉਦੋਂ ਤੋਂ ਹੀ ਸ. ਜਸਵਿੰਦਰ ਪਾਲ ਸਿੰਘ ਚੱਢਾ, ਸਾਬਕਾ ਕੌਂਸਲਰ, ਯਤਨ ਕਰ ਰਹੇ ਹਨ ਕਿ ਇਸ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਿਆ ਜਾਵੇ। ਪਟਿਆਲਾ ਵਿੱਚ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਧਾਰਮਿਕ ਸਥਾਨ ਹਨ — ਗੁਰਦੁਆਰਾ ਦੂਖਨਿਵਾਰਨ ਸਾਹਿਬ, ਗੁਰਦੁਆਰਾ ਬਹਾਦਰਗੜ੍ਹ (ਕਿਲ੍ਹਾ ਬਹਾਦਰਗੜ੍ਹ), ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ।

ਇਸ ਸਬੰਧ ਵਿਚ ਉਹਨਾਂ ਨੇ 500 ਤੋਂ ਵੱਧ ਮੋਹਤਬਰ ਸ਼ਖਸੀਅਤਾਂ ਦੇ ਸਾਈਨ ਕਰਵਾ ਕੇ ਮੁੱਖ ਮੰਤਰੀ ਸਾਹਿਬ ਨੂੰ ਫਾਈਲ ਭੇਜੀ, ਟਰਾਂਸਪੋਰਟ ਮੰਤਰੀ ਸਾਹਿਬ ਨੂੰ ਮਿਲੇ, ਸਿਹਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਅਤੇ ਪਟਿਆਲਾ ਜ਼ਿਲੇ ਦੇ ਸਮੁੱਚੇ ਐਮ.ਐਲ.ਏ. ਸ. ਅਜੀਤਪਾਲ ਸਿੰਘ ਕੋਹਲੀ ਸਮੇਤ ਸਾਰਿਆਂ ਨੂੰ ਸਨਿਮਰ ਬੇਨਤੀ ਕੀਤੀ ਸੀ। ਮੁੱਖ ਮੰਤਰੀ ਸਾਹਿਬ ਇਸ ਵੱਲ ਜ਼ਰੂਰ ਧਿਆਨ ਦੇਣ।

RELATED ARTICLES
- Advertisment -
Google search engine
Google search engine
Google search engine

Most Popular

Recent Comments