ਸ੍ਰੀ ਫਤਿਹਗੜ੍ਹ ਸਾਹਿਬ: 27 ਨਵੰਬਰ 2025 (ਜਗਜੀਤ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੱਜ ਤਹਿਸੀਲ ਕੰਪਲੈਕਸ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ “ਈਜ਼ੀ ਰਜਿਸਟਰੀ” ਪ੍ਰਣਾਲੀ ਦੀ ਸੌਂਪਚਾਰਿਕ ਸ਼ੁਰੂਆਤ ਕੀਤੀ। ਇਸ ਨਵੇਂ ਸਿਸਟਮ ਦਾ ਮੁੱਖ ਮਕਸਦ ਰਜਿਸਟਰੀ ਪ੍ਰਕਿਰਿਆ ਨੂੰ ਹੋਰ ਸੁਗਮ, ਪਾਰਦਰਸ਼ੀ ਅਤੇ ਤੇਜ਼ ਬਣਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ “ਈਜ਼ੀ ਰਜਿਸਟਰੀ” ਨਾਲ ਲੋਕਾਂ ਨੂੰ ਲੰਬੀਆਂ ਲਾਈਨਾਂ ਅਤੇ ਬੇਵਜ੍ਹਾ ਦਫ਼ਤਰੀ ਕਾਰਵਾਈ ਤੋਂ ਛੁਟਕਾਰਾ ਮਿਲੇਗਾ। ਇਸ ਨਾਲ ਜਨਤਾ ਆਪਣੇ ਦਸਤਾਵੇਜ਼ਾਂ ਦੀ ਰਜਿਸਟਰੀ ਆਸਾਨ ਤਰੀਕੇ ਨਾਲ ਕਰਵਾ ਸਕੇਗੀ ਅਤੇ ਸਮੇਂ ਦੀ ਬਚਤ ਹੋਵੇਗੀ।
ਉਨ੍ਹਾਂ ਕਿਹਾ ਕਿ “ਰਜਿਸਟਰੀ ਦੀ ਫੀਸ ਤਹਿ ਕੀਤੀ ਗਈ ਹੈ ਜੇ ਕੋਈ ਇਸ ਤੋਂ ਵੱਧ ਪੈਸੇ ਮੰਗਦਾ ਹੈ ਜਾਂ ਰਿਸ਼ਵਤ ਲੈਂਦਾ ਹੈ ਤਾਂ ਸਾਨੂੰ ਦੱਸੋ ਅਸੀਂ ਉਸਦੇ ਖਿਲਾਫ ਕਾਰਵਾਈ ਕਰਾਂਗੇ।”
Punjabi ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਡਿਜੀਟਲ ਪਹਿਲ ਦੇ ਨਾਲ ਤਹਿਸੀਲਾਂ ਵਿੱਚ ਕੰਮ ਕਰਨ ਦੇ ਤਰੀਕਿਆਂ ’ਚ ਵੱਡੇ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।
